man died heart attack voting raikot: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਨਗਰ ਕੌਂਸਲ ਚੋਣਾਂ ਦੇ ਲਈ ਵੋਟ ਪਾਉਣ ਤੋਂ ਬਾਅਦ ਘਰ ਪਹੁੰਚਦਿਆਂ ਹੀ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਘਟਨਾ ਰਾਏਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਪਾਲ ਸ਼ਰਮਾ ਉਰਫ ਰਾਜਾ ਹਲਵਾਈ ਦੇ ਨਾਂ ਨਾਲ ਹੋਈ।
ਮ੍ਰਿਤਕ ਦੇ ਪਿਤਾ ਮੋਹਨਲਾਲ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਰਾਜਾ ਹਲਵਾਈ (55) ਅੱਜ ਸਵੇਸਾਰ ਵੋਟ ਪਾਉਣ ਲਈ ਵਾਰਡ ਨੰਬਰ 5 ਦੀ ਨਗਰ ਕੌਂਸਲ ਰਾਏਕੋਟ ਦੇ ਦਫਤਰ ‘ਚ ਬਣੇ ਬੂਥ ‘ਚ ਗਿਆ ਸੀ। ਜਿਵੇਂ ਹੀ ਉਹ ਵੋਟ ਪਾ ਕੇ ਘਰ ਪਰਤਿਆ ਅਤੇ ਖਾਣਾ ਖਾਣ ਲਈ ਹੱਥ ਧੋਣ ਲੱਗਿਆ ਤਾਂ ਇਸ ਦੌਰਾਨ ਉਹ ਫਰਸ਼ ‘ਤੇ ਡਿੱਗ ਪਿਆ। ਮੌਕੇ ‘ਤੇ ਨੇੜੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ।
ਇਹ ਵੀ ਦੇਖੋ—