markets customers karvachauth festival: ਲੁਧਿਆਣਾ (ਤਰਸੇਮ ਭਾਰਦਵਾਜ)-ਚਾਹੇ ਕਰਵਾਚੌਥ ਦਾ ਤਿਉਹਾਰ ਬੁੱਧਵਾਰ ਨੂੰ ਹੈ ਪਰ ਬਾਜ਼ਾਰਾਂ ‘ਚ ਇਕ ਦਿਨ ਪਹਿਲਾਂ ਭਾਵ ਰੌਣਕ ਦੇਖਣ ਨੂੰ ਮਿਲ ਰਹੀਆਂ ਹਨ। ਦਰਅਸਲ ਕਰਵਾਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਆਖਰੀ ਪੜਾਅ ‘ਚ ਹਨ। ਅੱਜ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲੀ ਹੈ। ਕਾਸਮੈਟਿਕ ਸ਼ਾਪਸ ,ਮਹਿੰਦੀ ਦੇ ਸਟਾਲ, ਬਿਊਟੀ ਪਾਰਲਰ, ਮਿਠਾਈ ਦੀਆਂ ਦੁਕਾਨਾਂ ਸਮੇਤ ਹਰ ਪਾਸੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕਾਸਮੈਟਿਕ ਦੀਆਂ ਦੁਕਾਨਾਂ ‘ਚ ਔਰਤਾਂ ਡਰੈਸ ਦੇ ਨਾਲ ਮੈਚਿੰਗ ਸਮਾਨ ਖਰੀਦਣ ‘ਚ ਰੁੱਝੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਬੇਸ਼ੱਕ ਕੋਰੋਨਾ ਕਾਰਨ ਇਸ ਵਾਰ ਕਰਵਾ ਚੌਥ ਦੀ ਸੈਲੀਬ੍ਰੇਸ਼ਨ ਪਹਿਲਾਂ ਵਰਗੀ ਨਹੀਂ ਹੋ ਰਹੀ ਪਰ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਹੀ ਗੁਲਜ਼ਾਰ ਹਨ। ਲੋਕਾਂ ‘ਚ ਪਹਿਲਾਂ ਵਰਗੀਆਂ ਹੀ ਭਾਵਨਾਵਾਂ ਹਨ ਸਿਰਫ ਤਿਉਹਾਰ ਮਨਾਉਣ ਦਾ ਅੰਦਾਜ਼ ‘ਚ ਥੋੜਾ ਬਦਲਾਅ ਕੀਤਾ ਹੈ। ਮਹਿੰਦੀ ਦੇ ਸਟਾਲ ਤਾਂ ਕਰਵਾਚੌਥ ਤੋਂ 2-3 ਦਿਨ ਪਹਿਲਾਂ ਹੀ ਸਜ ਚੁੱਕੇ ਹਨ। ਅਸਲ ‘ਚ ਰੌਣਕ ਇਕ ਦਿਨ ਪਹਿਲਾਂ ਭਾਵ ਅੱਜ ਦੇਖਣ ਨੂੰ ਮਿਲੀ ਹੈ। ਸਵੇਰ ਤੋਂ ਹੀ ਸ਼ਹਿਰ ਦੇ ਹਰ ਕੋਨੇ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।