masked assailant loot Factory owner: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ 4 ਨਕਾਬਪੋਸ਼ ਲੁਟੇਰਿਆਂ ਨੇ ਫੈਕਟਰੀ ‘ਚ ਦਾਖਲ ਹੋ ਕੇ ਫਾਇਰਿੰਗ ਕੀਤੀ ਅਤੇ ਫੈਕਟਰੀ ਮਾਲਕ ਤੋਂ 4.43 ਲੱਖ ਰੁਪਏ ਲੁੱਟ ਫਰਾਰ ਹੋ ਗਏ। ਵਾਰਦਾਤ ਦੌਰਾਨ ਲੁਟੇਰਿਆਂ ਨੇ ਪੂਰੀ ਫੈਕਟਰੀ ਦੇ ਵਰਕਰਾਂ ਨੂੰ ਬੰਧਕ ਬਣਾ ਲਿਆ ਸੀ। ਨਗਦੀ ਲੁੱਟਣ ਤੋਂ ਬਾਅਦ ਸਾਰੇ ਮੌਕੇ ‘ਤੇ ਫਰਾਰ ਹੋ ਗਏ।
ਦੱਸ ਦੇਈਏ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਪਹੁੰਚੀ।ਇਸ ਘਟਨਾ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ ‘ਚ ਰਿਕਾਰਡ ਹੋ ਗਈ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਫੁਟੇਜ ਨੂੰ ਖੰਗਾਲੀ ਜਾ ਰਹੀ ਹੈ।