mayor shopkeepers procedure clu: ਲੁਧਿਆਣਾ (ਤਰਸੇਮ ਭਾਰਦਵਾਜ)-ਕਮਰਸ਼ੀਅਲ ਐਲਾਨੀਆਂ ਸੜਕਾਂ ‘ਤੇ ਬਣੀ ਵਪਾਰਕ ਇਮਾਰਤਾਂ ਤੋਂ ਸੀ.ਐੱਲ.ਯੂ ਚਾਰਜ ਵਸੂਲਣ ਦੇ ਲਈ ਨਿਗਮ ਨੇ ਨੋਟਿਸ ਜਾਰੀ ਕੀਤੇ। ਪੂਰੇ ਸ਼ਹਿਰ ‘ਚ ਸੀ.ਐੱਲ.ਯੂ ਦੀ ਕਾਰਵਾਈ ਨੂੰ ਹਾਊਸ ਮੀਟਿੰਗ ਤੱਕ ਰੋਕਣ ਲਈ ਕਾਂਗਰਸ ਦੇ ਹੀ ਪਰੀਸ਼ਦ ਗੁਰਪ੍ਰੀਤ ਗੋਗੀ ਨੇ ਕੁਝ ਦਿਨ ਪਹਿਲਾਂ ਹੀ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਗੋਗੀ ਦੀ ਗੱਲ ਨੂੰ ਦਰਕਿਨਾਰ ਕੀਤਾ ਗਿਆ ਅਤੇ ਸਭ ਤੋਂ ਪਹਿਲਾਂ ਸੀਲਿੰਗ ਦੀ ਕਾਰਵਾਈ ਵੀ ਉਨ੍ਹਾਂ ਦੇ ਵਾਰਡ ਤੋਂ ਸ਼ੁਰੂ ਕਰ ਦਿੱਤੀ। ਮੇਅਰ ਵੱਲੋਂ ਕੋਈ ਸੁਣਵਾਈ ਨਾ ਹੋਣ ‘ਤੇ ਹੁਣ ਗੋਗੀ ਨੇ ਨਿਗਮ ਕਮਿਸ਼ਨਰ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਮੈਮੋਰੰਡਮ ਸੌਪਦੇ ਹੋਏ ਇਹ ਦੱਸਿਆ ਗਿਆ ਕਿ ਲੋਕਲ ਬਾਡੀਜ਼ ਵਿਭਾਗ ਨੇ 1995 ‘ਚ ਸੀ.ਐੱਲ.ਯੂ ਦੇ ਸਬੰਧ ‘ਚ ਨੋਟੀਫਿਕੇਸ਼ਨ ਅਤੇ ਗਾਈਡਲਾਈਨ ਜਾਰੀ ਕੀਤੀਆਂ ਸੀ। ਸ਼ਹਿਰ ‘ਚ ਇਮਾਰਤਾਂ ਦਾ ਸਰਵੇ ਕਰਦੇ ਹੋਏ ਉਸ ਸਮੇਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਤੋਂ ਉਸ ਸਮੇਂ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਚਾਰਜ ਲਿਆ ਜਾਵੇ।
ਇਸ ਦੇ ਨਾਲ ਹੀ ਮੇਅਰ ਬਲਕਾਰ ਸਿੰਘ ਸੰਧੂ ਨੇ ਵੀ ਸੋਮਵਾਰ ਨੂੰ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਘੁਮਾਰਮੰਡੀ ਦੇ ਦੁਕਾਨਦਾਰਾਂ ਨੇ ਸੀ.ਐੱਲ.ਯੂ ਦੇ ਚਾਰਜ ਦੀ ਪ੍ਰਕਿਰਿਆ ਨੂੰ ਸਮਝਾਉਂਦੇ ਹੋਏ ਚਾਰਜ ਜਮ੍ਹਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਸੀ.ਐੱਲ.ਯੂ ਨੂੰ ਲੈ ਕੇ ਮੇਅਰ ਅਤੇ ਪਰੀਸ਼ਦ ‘ਚ ਆਪਸੀ ਗੁੱਟਬਾਜ਼ੀ ਸਾਹਮਣੇ ਆਉਣ ਲੱਗੀ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਸੋਮਵਾਰ ਨੂੰ ਸਰਕਾਰੀ ਪ੍ਰੈਸ ਨੋਟ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਸਾਰੇ ਦੁਕਾਨਦਾਰਾਂ, ਉਦਯੋਗਪਤੀ ਅਤੇ ਇੰਸਟੀਚਿਊਟ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਚੇਜ਼ ਆਫ ਲੈਂਡ ਯੂਜ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪਹਿਲਾਂ ਘੁਮਾਰ ਮੰਡੀ ਦੇ ਦੁਕਾਨਦਾਰਾਂ ਨੂੰ ਇਸ ਬਾਰੇ ‘ਚ ਕੋਈ ਸਮਝ ਨਾ ਹੋਣ ਕਾਰਨ ਇਸ ਮੁਹਿੰਮ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਹੁਣ ਜਦੋਂ ਘੁਮਾਰਮੰਡੀ ਦੇ ਦੁਕਾਨਦਾਰਾਂ ਨੂੰ ਸੀ.ਐੱਲ.ਯੂ ਦੀ ਪ੍ਰਕਿਰਿਆ ਸਮਝ ਆ ਗਈ ਤਾਂ ਬਿਨਾ ਕਿਸੇ ਦਬਾਅ ਦੇ ਆਪਣੀ ਦੁਕਾਨਾਂ ਦੇ ਸੀ.ਐੱਲ.ਯੂ ਕਰਵਾਉਣ ਦੇ ਲਈ ਪੈਸਾ ਜਮਾ ਕਰਵਾਉਣਾ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਘੁਮਾਰ ਮੰਡੀ ਦੇ ਦੁਕਾਨਦਾਰ ਉਨ੍ਹਾਂ ਦੇ ਕੋਲ ਸੀ.ਐੱਲ.ਯੂ ਦੇ ਚੈੱਕ ਲੈ ਕੇ ਪਹੁੰਚੇ ਹਨ। ਲਗਭਗ 30 ਲੱਖ ਦੀ ਰਕਮ ਦੇ ਚੈੱਕ ਜਮ੍ਹਾ ਕਰਵਾਏ ਗਏ ਹਨ, ਜਿਨ੍ਹਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਮੇਅਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸ਼ਤਾਂ ‘ਚ ਪੈਸੇ ਜਮ੍ਹਾ ਕਰਵਾ ਸਕਦੇ ਹਨ।