mc offices rush pay property tax: ਲੁਧਿਆਣਾ (ਤਰਸੇਮ ਭਾਰਦਵਾਜ)-ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਬਕਾਇਆ ਜਮ੍ਹਾਂ ਕਰਨ ‘ਤੇ 10 ਫੀਸਦੀ ਛੂਟ ਦਾ ਲਾਭ ਲੈਣ ਦਾ ਆਖਰੀ ਮੌਕਾ ਅੱਜ ਭਾਵ ਬੁੱਧਵਾਰ ਹੈ। ਇਹ ਲਾਭ ਸਿਰਫ ਕਰੰਟ ਸਾਲ ਦਾ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਹੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 31 ਅਕਤੂਬਰ ਤੱਕ ਸਾਲ 2013-14 ਤੋਂ 2019-20 ਤੱਕ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ‘ਤੇ ਵਿਆਜ ਮਾਫੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਟੈਕਸ ਬ੍ਰਾਂਚ ਦੇ ਹੈੱਡ ਵਿਵੇਕ ਵਰਮਾ ਨੇ ਦਿੱਤੀ। ਅੱਜ ਨਿਗਮ ਦਫਤਰਾਂ ‘ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪਹਿਲੀ ਅਕਤੂਬਰ ਤੋਂ ਡਿਫਾਲਟਰਾਂ ‘ਤੇ ਸਖਤੀ ਸ਼ੁਰੂ ਕੀਤੀ ਜਾਵੇਗੀ। ਰਿਕਾਰਡ ‘ਚ 1 ਅਪ੍ਰੈਲ ਤੋਂ 29 ਸਤੰਬਰ ਤੱਕ 6 ਮਹੀਨਿਆਂ ‘ਚ 39 ਕਰੋੜ ਦਾ ਰੈਵੇਨਿਊ ਆਇਆ। ਹੁਣ 95 ਹਜ਼ਾਰ ਡਿਫਾਲਟਰਾਂ ਤੋਂ ਟੈਕਸ ਵਸੂਲੀ ਬਾਕੀ ਹੈ। ਇਸ ਦੇ ਨਾਲ ਪਿਛਲੇ ਸਾਲ 6 ਮਹੀਨੇ ਤੱਕ ਪਾਣੀ-ਸੀਵਰੇਜ ਦੇ ਬਾਕੀ ਬਿੱਲਾਂ ਦੀ ਰਿਕਵਰੀ 9 ਕਰੋੜ ਹੀ ਹੋ ਸਕੀ ਸੀ। ਭਾਵੇਂ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਆਨਲਾਈਨ ਸਹੂਲਤ ਵੀ ਦਿੱਤੀ ਹੈ। ਇਸ ਦੇ ਬਾਵਜੂਦ ਕੋਰੋਨਾ ਕਾਲ ‘ਚ ਲੋਕ ਨਗਰ ਨਿਗਮ ਦਫਤਰ ‘ਚ ਟੈਕਸ ਜਮ੍ਹਾ ਕਰਵਾਉਣ ਲਈ ਪਹੁੰਚ ਰਹੇ ਹਨ। ਨਿਗਮ ਦੇ 4 ਜ਼ੋਨਾਂ ‘ਚ ਭਾਰੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ।