mc starts patchwork road: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਸ਼ਹਿਰਵਾਸੀਆਂ ਨੂੰ ਟੁੱਟੀਆਂ ਸੜਕਾਂ ਤੋਂ ਰਾਹਤ ਮਿਲਣ ਵਾਲੀ ਹੈ, ਕਿਉਂਕਿ ਹੁਣ ਨਗਰ ਨਿਗਮ ਨੇ ਆਪਣਾ ਹਾਟ ਮਿਕਸ ਪਲਾਂਟ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ‘ਚ ਸੜਕਾਂ ‘ਤੇ ਪੈਚਵਰਕ ਵੀ ਸ਼ੁਰੂ ਹੋ ਗਿਆ ਹੈ। ਅੱਜ ਭਾਵ ਬੁੱਧਵਾਰ ਨੂੰ ਨਿਗਮ ਦੇ 4 ਜ਼ੋਨਾਂ ‘ਚ ਮੁੱਖ ਸੜਕਾਂ ‘ਤੇ ਪੈਚਵਰਕ ਦਾ ਕੰਮ ਸ਼ੁਰੂ ਹੋ ਗਿਆ ਹੈ। ਸੀਨੀਅਰ ਡਿਪਟੀ ਕਮਿਸ਼ਨਰ ਮੇਅਰ ਸ਼ਾਮ ਸੁੰਦਰ ਮਲਹੋਤਰਾ ਇਸ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਕੀਤੇ ਗਏ ਪੈਚਵਰਕ ਦੀ ਜਾਂਚ ਕੀਤੀ।
ਦੱਸਣਯੋਗ ਹੈ ਕਿ ਬਰਸਾਤ ਤੋਂ ਪਹਿਲਾਂ ਹੀ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਸੀ, ਤਾਂ ਵੀ ਨਗਰ ਨਿਗਮ ਨੇ ਪੈਚਵਰਕ ਕੀਤਾ ਸੀ ਪਰ ਬਰਸਾਤ ਦੌਰਾਨ ਇਹ ਟੁੱਟ ਗਈਆਂ ਅਤੇ ਸੜਕਾਂ ਦੇ ਹਾਲਾਤ ਫਿਰ ਤੋਂ ਖਰਾਬ ਹੋ ਗਏ ਸੀ। ਨਗਰ ਨਿਗਮ ਹਰ ਸਾਲ 15 ਸਤੰਬਰ ਤੋਂ ਆਪਣਾ ਹਾਟਮਿਕਸ ਪਲਾਂਟ ਚਲਾ ਦਿੰਦਾ ਸੀ ਪਰ ਇਸ ਵਾਰ ਮੌਸਮ ਅਨੁਕੂਲ ਨਾ ਹੋਣ ਕਾਰਨ ਪਲਾਂਟ ਦੇਰੀ ਨਾਲ ਚਲਾਇਆ ਗਿਆ। ਬੁੱਧਵਾਰ ਨੂੰ ਪਲਾਂਟ ਚਾਲੂ ਕਰਕੇ ਚਾਰਾਂ ਜ਼ੋਨਾਂ ‘ਚ ਮੁੱਖ ਸੜਕਾਂ ਦਾ ਪੈਚਵਰਕ ਸ਼ੁਰੂ ਕੀਤਾ ਗਿਆ। ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਦੱਸਿਆ ਕਿ ਪਹਿਲੇ ਪੜਾਏ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਪੈਚਵਰਕ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ‘ਚ ਮੁਹੱਲੇ ਦੀਆਂ ਸੜਕਾਂ ‘ਤੇ ਪੈਚਵਰਕ ਕੀਤਾ ਜਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪੈਚਵਰਕ ਹੁਣ ਲਗਾਤਾਰ ਜਾਰੀ ਰਹੇਗਾ। ਇਸ ਦੇ ਲਈ ਉੱਚਿਤ ਮਾਤਰਾ ‘ਚ ਮਟੀਰੀਅਲ ਨਿਗਮ ਨੇ ਮੰਗਵਾ ਲਿਆ ਹੈ।