medications ineffective patient self medication: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾਵਾਇਰਸ ਦੇ ਨਵੇਂ ਮਾਮਲੇ ਵੱਧਣ ਦੇ ਨਾਲ ਹੁਣ ਗੰਭੀਰਤਾ ਵੀ ਵੱਧ ਰਹੀ ਹੈ। ਇਸ ਦੇ ਨਾਲ ਹੀ ਲੋਕ ਆਈਸੋਲੇਸ਼ਨ ਦੇ ਡਰ ਕਾਰਨ ਸੈਲਫ ਮੈਡੀਕੇਸ਼ਨ ਲਗਾਤਰ ਕਰ ਰਹੇ ਹਨ। ਇੰਝ ਕਰਕੇ ਮਰੀਜ਼ ਖੁਦ ਆਪਣੀ ਸਥਿਤੀ ਨੂੰ ਜਿਆਦਾ ਖਰਾਬ ਕਰ ਰਹੇ ਹਨ। ਅਜਿਹੇ ‘ਚ ਜਦੋਂ ਇਹ ਮਰੀਜ਼ ਗੰਭੀਰ ਹੁੰਦੇ ਹਨ ਤਾਂ ਉਨ੍ਹਾਂ ‘ਤੇ ਦਵਾਈਆਂ ਦਾ ਅਸਰ ਹੀ ਖਤਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਵੇਂ ਮਰੀਜ਼ਾਂ ‘ਚ ਬੁਖਾਰ, ਖਾਂਸੀ ਅਤੇ ਸਾਹ ਲੈਣ ‘ਚ ਪਰੇਸ਼ਾਨੀ ਤੋਂ ਇਲਾਵਾ ਹੁਣ ਕਈ ਮਰੀਜ਼ਾਂ ਦੀ ਧੜਕਣ ਘੱਟ ਹੋਣਾ, ਫੇਫੜਿਆਂ ‘ਚ ਫਾਈਬਰੋਸਿਸ ਦੀ ਸਮੱਸਿਆ ਵੀ ਵੱਧ ਰਹੀ ਹੈ। ਇਹ ਹੀ ਨਹੀਂ, ਹੁਣ ਵੱਧ ਰਹੇ ਜਟਿਲ ਮਾਮਲਿਆਂ ‘ਚ ਸਿਰਫ ਜਿਆਦਾ ਉਮਰ ਵਾਲੇ ਜਾਂ ਕੋ-ਮਾਰਬਿਡ ਸਥਿਤੀ ਵਾਲੇ ਮਰੀਜ਼ ਹੀ ਨਹੀਂ ਬਲਕਿ ਹਰ ਉਮਰ ਵਰਗ ਦੇ ਮਰੀਜ਼ ਆ ਰਹੇ ਹਨ। ਅਜਿਹੇ ‘ਚ ਜੇਕਰ ਹੁਣ ਵੀ ਲੋਕਾਂ ਦੁਆਰਾ ਲਾਪਰਵਾਹੀ ਵਰਤੀ ਜਾਵੇਗੀ ਅਤੇ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਮਰੀਜ਼ਾਂ ‘ਚ ਜਟਿਲਤਾਵਾਂ ਵੀ ਵੱਧ ਰਹੀਆਂ ਹਨ। ਅਜਿਹੇ ‘ਚ ਮਾਹਰਾਂ ਦੁਆਰਾ ਵੀ ਹੁਣ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਕੋਰੋਨਾ ਦੀਆਂ ਗਾਈਡਲਾਈਨਜ਼ ਦਾ ਪਾਲ਼ਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਸੈਲਫ ਮੈਡੀਕੇਸ਼ਨ ਵੱਡੀ ਸਮੱਸਿਆ-ਸੈਲਫ ਮੈਡੀਕੇਸ਼ਨ ਇਕ ਵੱਡੀ ਸਮੱਸਿਆ ਹੈ। ਮਰੀਜ਼ ਨੂੰ ਨਹੀਂ ਪਤਾ ਕਿ ਉਨ੍ਹਾਂ ਹਲਕਾ, ਮੱਧਮ ਜਾਂ ਗੰਭੀਰ ਕਿਸ ਤਰ੍ਹਾਂ ਦਾ ਲੈਵਲ ਹੈ। ਅਜਿਹੇ ‘ਚ ਮਰੀਜ਼ ਖੁਦ ਦਵਾਈਆਂ ਲੈ ਕੇ ਪਹਿਲਾਂ ਹੀ ਦਵਾਈਆਂ ਦਾ ਅਸਰ ਖਤਮ ਕਰ ਰਹੇ ਹਨ। ਇਸ ਦਾ ਅਸਰ ਇਹ ਹੈ ਕਿ ਗੰਭੀਰ ਹੋਣ ਤੇ ਫਿਰ ਉਨ੍ਹਾਂ ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਸ਼ਨੀਵਾਰ ਨੂੰ 132 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 100 ਮਰੀਜ਼ ਲੁਧਿਆਣਾ ਦੇ ਹਨ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕੋਰੋਨਾ ਪੀੜਤ 7 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 5 ਲੁਧਿਆਣਾ ਨਾਲ ਸਬੰਧਿਤ ਹਨ ਜਦਕਿ 2 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਮਹਾਨਗਰ ‘ਚ ਹੁਣ ਤੱਕ 22642 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 20868 ਮਰੀਜ਼ (92.16 ਫੀਸਦੀ) ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਲੁਧਿਆਣਾ ‘ਚ 905 ਮਰੀਜ਼ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ 869 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਪੀੜਤ ਮਰੀਜ਼ਾਂ ਦੀ ਗਿਣਤੀ 3209 ਤੱਕ ਪਹੁੰਚ ਚੁੱਕੀ ਹੈ ਜਿਨ੍ਹਾਂ ‘ਚੋਂ 378 ਮਰੀਜ਼ ਦਮ ਤੋੜ ਚੁੱਕੇ ਹਨ ਜਦਕਿ 87 ਹੁਣ ਵੀ ਸਰਗਰਮ ਮਾਮਲੇ ਹਨ।
ਇਹ ਵੀ ਦੇਖੋ–