mercury rises clear weather: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਹੁਣ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਭਾਵ ਸੋਮਵਾਰ ਨੂੰ ਸਵੇਰੇ 6 ਵਜੇ ਧੁੰਦ ਨਹੀਂ ਸੀ ਅਤੇ ਨਾ ਹੀ ਹਵਾ ਚੱਲ ਰਹੀ ਸੀ, ਜਿਸ ਕਾਰਨ ਤਾਪਮਾਨ ਚੜ੍ਹਿਆ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਦੇ ਨੇਰੇ ਰਿਹਾ। ਇਸ ਦੇ ਨਾਲ ਹੀ ਪੀ.ਏ.ਯੂ ਮੁਤਾਬਕ ਆਉਣ ਵਾਲੇ 3 ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਹੈ। ਦੱਸ ਦੇਈਏ ਕਿ ਪਿਛਲੇ 3 ਦਿਨਾਂ ਤੋਂ ਰੋਜ਼ ਸਵੇਰੇ 6 ਵਜੇ ਹਲਕੀ ਧੁੰਦ ਅਤੇ ਹਵਾਵਾਂ ਚੱਲਣ ਦੇ ਕਾਰਨ ਹਲਕੀ ਕੰਬਣੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਤਾਪਮਾਨ ਵੀ 14 ਡਿਗਰੀ ਸੈਲਸੀਅਸ ਦੇ ਨੇੜੇ ਰਿਕਾਰਡ ਕੀਤਾ ਜਾ ਰਿਹਾ ਸੀ।
ਮੌਸਮ ਵਿਭਾਗ ਮੁਤਾਬਕ ਉੱਤਰੀ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਤੋਂ ਹੁਣ ਹਵਾ ‘ਚ ਠੰਡਕ ਘੁਲਣ ਲੱਗੀ ਹੈ। ਇਸ ਦੇ ਕਾਰਨ ਹੁਣ ਲੋਕਾਂ ਨੂੰ ਗਰਮੀ ਦਾ ਅਹਿਸਾਸ ਘੱਟ ਹੋਣ ਲੱਗਿਆ ਹੈ ਅਤੇ ਦਿਨ ਦੇ ਤਾਪਮਾਨ ‘ਚ ਵੀ ਕਮੀ ਦਰਜ ਕੀਤੀ ਜਾ ਰਹੀ ਹੈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨਿਕ ਡਾ. ਕੇ.ਕੇ ਗਿੱਲ ਮੁਤਾਬਕ ਜਦੋਂ ਉੱਤਰ ਤੋਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਸਰਦੀ ਆਉਣ ਦਾ ਸੰਕੇਤ ਹੈ।