Meteorological Department latest forecast: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ ਮੌਸਮ ਪਲ-ਪਲ ਮਿਜਾਜ਼ ਬਦਲ ਰਿਹਾ ਹੈ। ਕਦੇ ਧੁੱਪ ਅਤੇ ਕਦੀ ਬੱਦਲ ਛਾਅ ਜਾਂਦੇ ਹਨ। ਅੱਜ ਭਾਵ ਬੁੱਧਵਾਰ ਨੂੰ ਵੀ ਮੌਸਮ ਸਵੇਰ ਤੋਂ ਬਦਲਦਾ ਨਜ਼ਰ ਆ ਰਿਹਾ ਹੈ। ਮੌਸਮ ਦੇ ਇਸ ਮਿਜਾਜ਼ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਕਿਉਂਕਿ ਮੌਸਮ ਦੇ ਬਦਲਦੇ ਮਿਜਾਜ਼ ਨਾਲ ਤਾਪਮਾਨ ‘ਚ ਕੋਈ ਵੀ ਫਰਕ ਨਜ਼ਰ ਨਹੀਂ ਆ ਰਿਹਾ ਹੈ। ਦੱਸ ਦੇਈਏ ਕਿ ਸ਼ਹਿਰ ‘ਚ ਸਵੇਰ ਦੇ ਸਾਢੇ 11 ਵਜੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੀ.ਏ.ਯੂ ਮੌਸਮ ਵਿਭਾਗ ਦੇ ਭਵਿੱਖਬਾਣੀ ਮੁਤਾਬਕ ਬੁੱਧਵਾਰ ਨੂੰ ਪੂਰਾ ਦਿਨ ਬੱਦਲ ਹੀ ਛਾਏ ਰਹਿਣਗੇ। ਸ਼ਾਮ ਦੇ ਸਮੇਂ ਹਲਕੀ ਬਾਰਿਸ਼ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਅਗਸਤ ਮਹੀਨੇ ਦੌਰਾਨ ਹੁਣ ਤੱਕ 90 ਐੱਮ.ਐੱਮ ਤੋਂ ਵੱਧ ਬਾਰਿਸ਼ ਹੋ ਚੁੱਕੀ ਹੈ। ਇਸ ਮਹੀਨੇ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਲੁਧਿਆਣਾ ਵਾਸੀਾਂ ਨੇ ਕਿਹਾ ਹੈ ਕਿ ਇਸ ਬਾਰਿਸ਼ ਨਾਲ ਉਨ੍ਹਾਂ ਨੂੰ ਬੀਤੇ ਕਈ ਦਿਨ੍ਹਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਬਰਸਾਤ ਦਾ ਮੌਸਮ ਚੰਗਾ ਲੱਗ ਰਿਹਾ ਹੈ।