ministry environment noc industrial park: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ‘ਚ ਇਕ ਹਜ਼ਾਰ ਏਕੜ ‘ਚ ਸਥਾਪਿਤ ਕੀਤੇ ਜਾ ਰਹੇ ਉਦਯੋਗਿਕ ਪਾਰਕ ਨੂੰ ਕੇਂਦਰੀ ਵਾਤਾਵਰਣ ਮੰਤਰਾਲਾ ਵੱਲੋਂ ਐਨ.ਓ.ਸੀ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸਤਲੁਜ ਦਰਿਆ ‘ਚ ਪ੍ਰਦੂਸ਼ਣ ਰੋਕਣ ਲਈ ਦਸੰਬਰ ਮਹੀਨੇ ਤੱਕ ਪੰਜਾਬ ਨੇ ਐਕਸ਼ਨ ਪਲਾਨ ‘ਚ ਕੀ ਪ੍ਰਗਤੀ ਕੀਤੀ ਹੈ, ਇਸ ਦੀ ਰਿਪੋਰਟ ਵੀ ਲਈ ਜਾਵੇਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਹਨੂੰਮਾਨਗੜ੍ਹ ‘ਚ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਦੂਸ਼ਿਤ ਜਸ ਅਸੁਰੱਖਿਅਤ ਕਲ ਜਨ ਜਾਗਰਣ ਸਮਿਤੀ ਨੇ ਮੰਗ ਪੱਤਰ ਦੇ ਕੇ ਮੱਤੇਵਾੜਾ ‘ਚ ਉਦਯੋਗਿਕ ਪਾਰਕ ਨੂੰ ਰੱਦ ਕਰਨ ਦੀ ਮੰਗ ਦਾ ਪੱਤਰ ਦਿੱਤਾ ਹੈ।
ਕਮੇਟੀ ਦੇ ਸੰਯੋਜਕ ਮਹੇਸ਼ ਪੇਡੀਵਾਲ ਦੀ ਅਗਵਾਈ ‘ਚ ਦਿੱਤੇ ਮੰਗ ਪੱਤਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ‘ਚ ਇਕ ਹਜ਼ਾਰ ਹੈਕਟੇਅਰ ‘ਚ ਸਤਲੁਜ ਦਰਿਆ ‘ਤੇ ਉਦਯੋਗਿਕ ਪਾਰਕ ਦਾ ਨਿਰਮਾਣ ਕੀਤਾ ਜਾਣਾ ਪ੍ਰਸਤਾਵਿਤ ਹੈ। ਇਸ ‘ਚ ਟੈਕਸਟਾਇਲ ਮਿੱਲਾਂ ਲੱਗਣੀਆਂ। ਇਨ੍ਹਾਂ ਦਾ ਕੈਮੀਕਲ .ਯੁਕਤ ਪਾਣੀ ਵੀ ਸਤਲੁਜ ਦਰਿਆ ‘ਚ ਛੱਡਿਆ ਜਾਵੇਗਾ। ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਲੁਧਿਆਣਾ ‘ਚ ਸਤਲੁਜ ਨਦੀ ਅਤੇ ਬੁੱਢਾ ਨਾਲਾ ਦੇ ਨੇੜੇ 2 ਹਜ਼ਾਰ ਫੈਕਟਰੀਆਂ ਚੱਲ ਰਹੀਆਂ ਹਨ। ਕਈ ਡੇਅਰੀਆਂ ‘ਚ ਇਕ ਲੱਖ ਪਸ਼ੂਆਂ ਦਾ ਪਾਲਣ ਹੋ ਰਿਹਾ ਹੈ। ਇਹ ਉਦਯੋਗ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਰਹੇ ਹਨ।