Minor girl rape accused: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਕੱਲ ਦੀ ਇਨਸਾਨੀ ਸੋਚ ਇਸ ਕਦਰ ਗਰਕ ਹੋ ਚੁੱਕੀ ਹੈ ਕਿ ਹੁਣ ਲੋਕਾਂ ਨੇ ਆਪਣੀ ਧੀ ਸਾਮਾਨ ਬੱਚਿਆਂ ‘ਤੇ ਵੀ ਬੁਰੀ ਨਜ਼ਰ ਰੱਖਣ ਤੋਂ ਪਹਿਲਾਂ ਕੁਝ ਨਹੀਂ ਸੋਚਦੇ। ਦਰਅਸਲ ਮਾਮਲਾ ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਿੰਡ ‘ਚ 5 ਬੱਚਿਆਂ ਦੇ ਪਿਉ ਨੇ 13 ਸਾਲਾਂ ਲੜਕੀ ਨਾਲ ਅਜਿਹੀ ਘਿਨੌਣੀ ਹਰਕਤ ਕੀਤੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਟਨਾ ਦਾ ਉਦੋਂ ਖੁਲਾਸਾ ਹੋਇਆ, ਜਦੋਂ ਨਬਾਲਿਗ ਲੜਕੀ ਗਰਭਵਤੀ ਹੋ ਗਈ। ਇਸ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਖੁਦ ਮਜ਼ਦੂਰੀ ਕਰਦਾ ਹੈ, ਕੁਝ ਮਹੀਨਿਆਂ ਤੋਂ ਉਸ ਦੇ ਘਰ ‘ਚ ਨੇੜਲੇ ਪਿੰਡ ਦੇ ਸ਼ੰਕਰ ਨਾਂ ਦੇ ਨੌਜਵਾਨ ਦਾ ਆਉਣਾ ਜਾਣਾ ਸੀ, ਇਕ ਦਿਨ ਉਸ ਨੇ ਨਾਬਾਲਿਗ 13 ਸਾਲਾਂ ਲੜਕੀ ਨੂੰ ਡਰਾ ਧਮਕਾ ਕੇ ਜਬਰ ਜ਼ਨਾਹ ਕੀਤਾ ਅਤੇ ਇਸ ਤੋਂ ਬਾਅਦ ਵੀ ਕਈ ਮਹੀਨਿਆਂ ਤੱਕ ਇਸ ਸ਼ਰਮਨਾਕ ਕਰਤੂਤ ਨੂੰ ਅੰਜ਼ਾਮ ਦਿੰਦਾ ਰਿਹਾ, ਜਿਸ ਕਾਰਨ ਨਾਬਾਲਿਗ ਲੜਕੀ ਗਰਭਵਤੀ ਹੋ ਗਈ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣਾ ਪਾਪ ਛੁਪਾਉਣ ਲਈ ਪੀੜਤ ਨਬਾਲਿਗਾਂ ਦਾ ਗਰਭਪਾਤ ਕਰਵਾ ਦਿੱਤਾ ਪਰ ਫਿਰ ਵੀ ਪੀੜਤਾਂ ਦੇ ਪੇਟ ‘ਚ ਦਰਦ ਰਹਿਣ ਲੱਗਿਆ, ਜਿਸ ਤੋਂ ਬਾਅਦ ਇਸ ਘਟਨਾ ਦਾ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ। ਪੀੜਤਾਂ ਦੇ ਪਿਤਾ ਦੇ ਦਿੱਤੇ ਬਿਆਨ ਦੇ ਆਧਾਰ ‘ਤੇ ਮੁਲਜ਼ਮ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਪੀੜਤਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।