minor girl rape neighbor: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਆਏ ਦਿਨ ਹੀ ਔਰਤਾਂ ਜਬਰ ਜ਼ਨਾਹ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਮਹਾਨਗਰ ‘ਚ ਹੁਣ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਇੱਥੇ ਇਕ 14 ਸਾਲਾਂ ਨਾਬਾਲਿਗ ਲੜਕੀ ਨੂੰ ਘਰ ‘ਚ ਇਕੱਲਿਆ ਦੇਖ ਕੇ ਗੁਆਂਢੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੀੜਤ ਲੜਕੀ ਦੀ ਮਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਹ ਚਾਹ ਦਾ ਖੋਖਾ ਚਲਾਉਂਦੀ ਹੈ। ਘਟਨਾ ਵਾਲੇ ਦਿਨ ਉਹ ਸਵੇਰੇ ਲਗਭਗ 11 ਵਜੇ ਉਹ ਖੋਖੇ ‘ਤੇ ਆ ਗਈ। ਉਸ ਦੀ ਨਬਾਲਗ ਧੀ ਘਰ ‘ਚ ਇਕੱਲੀ ਸੀ, ਜੋ ਕਿ ਛੱਤ ਉੱਪਰ ਕੱਪੜੇ ਸੁਕਾਉਣ ਲਈ ਗਈ। ਇਸ ਦੌਰਾਨ ਗੁਆਂਢ ‘ਚ ਰਹਿਣ ਵਾਲਾ ਦਰਿੰਦਾ ਛੱਤ ‘ਤੇ ਆ ਗਿਆ ਤੇ ਲੜਕੀ ਨੂੰ ਜ਼ਬਰਦਸਤੀ ਛੱਤ ‘ਤੇ ਬਣੇ ਕਮਰੇ ‘ਚ ਖਿੱਚ ਕੇ ਲੈ ਗਿਆ,ਜਿੱਥੇ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਸ਼ਰਮਨਾਕ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਲੜਕੀ ਦੀ ਮਾਂ ਘਰ ਵਾਪਸ ਆਈ ਤੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਜਾਂਚ ਅਧਿਕਾਰੀ ਏ.ਐੱਸ.ਆਈ ਨਾਰੰਗ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।