mla talwar inaugurated renovation roads: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਵਾਰਡ ਨੰਬਰ 21 ‘ਚ ਵਿਧਾਇਕ ਸੰਜੈ ਤਲਵਾੜ ਨੇ ਅੱਜ ਭਾਵ ਐਤਵਾਰ ਨੂੰ ਵਿਸ਼ਵਕਰਮਾ ਕਾਲੋਨੀ ‘ਚ ਨਵੀਆਂ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਵਿਧਾਇਕ ਨੇ ਦੱਸਿਆ ਕਿ ਕਾਲੋਨੀ ‘ਚ 85 ਲੱਖ ਦੀ ਲਾਗਤ ਨਾਲ ਨਵੀਂ ਆਰ.ਸੀ.ਸੀ ਸੜਕਾਂ ਦਾ ਕੰਮ ਨਗਰ ਨਿਗਮ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਕਿ 3 ਮਹੀਨਿਆਂ ‘ਚ ਪੂਰਾ ਹੋ ਜਾਵੇਗਾ।
ਵਿਧਾਇਕ ਨੇ ਦੱਸਿਆ ਕਿ ਵਿਸ਼ਵਕਰਮਾ ਕਾਲੋਨੀ ‘ਚ ਜੋ ਥਾਵਾਂ ਗੈਰਕਨੂੰਨੀ ਝੁੱਗੀਆਂ ਤੋਂ ਖਾਲੀ ਕਰਵਾਈ ਗਈ ਹੈ, ਉਸ ‘ਚ 4 ਏਕੜ ਤੋਂ 5 ਕਰੋੜ ਦੀ ਲਾਗਤ ਨਾਲ ਨਵੀਂ ਪਾਰਕ ਬਣਾਈ ਜਾਵੇਗੀ, ਜੋ ਕਿ ਦੇਖਣ ਲਾਇਕ ਹੋਵੇਗੀ। ਇਸ ਦੇ ਨਾਲ ਹੀ ਇਕ ਏਕੜ ਥਾਂ ‘ਚ ਰੇਹੜੀਆਂ ਮਾਰਕੀਟ ਅਤੇ ਗਊਸ਼ਾਲਾ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਕੂੜੇ ਦੇ ਡੰਪ ਹਟਾ ਕੇ 3 ਏਕੜ ਥਾਂ ‘ਚ ਸਕੇਟਿੰਗ ਪਾਰਕ ਬਣਾਇਆ ਜਾਵੇਗਾ। ਦੂਜੇ ਪਾਸੇ ਵਿਸ਼ਵਕਰਮਾ ਕਾਲੋਨੀ ‘ਚ ਤੋੜਿਆ ਜਾਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੇ ਵਿਧਾਇਕ ਸੰਜੈ ਤਲਵਾੜ ‘ਤੇ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਵਿਧਾਇਕ ਨੇ ਕਿਹਾ ਹੈ ਕਿ ਕਿਸੇ ਦੇ ਵੀ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਸਾਰੇ ਗੈਰਕਾਨੂੰਨੀ ਕਬਜ਼ੇ ਹਟਾਏ ਜਾਣਗੇ, ਜਿਨ੍ਹਾਂ ਦੀਆਂ ਦੁਕਾਨਾਂ ਤੋੜੀਆਂ ਗਈਆਂ ਹਨ, ਉਨ੍ਹਾਂ ਨੂੰ ਬਾਜ਼ਾਰ ‘ਚ ਨਵੀਂ ਥਾਂ ਦਿੱਤੀ ਜਾਵੇਗੀ। ਇਲਾਕੇ ਨੂੰ ਸਾਫ ਸੁਥਰਾ ਬਣਾਉਣ ਉਨ੍ਹਾਂ ਦਾ ਪਹਿਲਾ ਫਰਜ਼ ਹੈ।