MLA Vaid Congress statement: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਮਹਾਮਾਰੀ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਦੇ ਮੱਦੇਨਜ਼ਰ ਹੁਣ ਕੇਂਦਰ ਸਰਕਾਰ ਵੱਲ਼ੋਂ ਅਰਥ ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਨਵੇ ਦਿਸ਼ਾਂ ਨਿਰਦੇਸ਼ ਲਾਗੂ ਕੀਤੇ ਗਏ ਹਨ, ਜਿਸ ‘ਚ ਹੁਣ ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਰਾਹਤ ਮਿਲੀ ਏ, ਇਸੇ ਦੌਰਾਨ ਪੱਖੋਵਾਲ ਰੋਡ ਕੋਹਨੂਰ ਹੋਟਲ ‘ਚ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿੱਥੇ ਕਾਂਗਰਸ ਐੱਮ.ਐੱਲ ਏ ਕੁਲਦੀਪ ਸਿੰਘ ਵੈਦ ਸਮੇਤ ਹੋਰ ਕਈ ਪਤਵੰਤੇ ਆਗੂ ਪਹੁੰਚੇ। ਇਸ ਦੌਰਾਨ
ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਭਾਵੇ ਕੋਰੋਨਾ ਦੇ ਮਾਮਲੇ ਦਿਨੋ ਦਿਨ ਹੁਣ ਘੱਟ ਰਹੇ ਨੇ ਪਰ ਫਿਰ ਵੀ ਅਹਿਤਿਆਤ ਵਰਤਣਾ ਲਾਜ਼ਮੀ ਹੈ।
ਇਸ ਦੌਰਾਨ ਉਨ੍ਹਾਂ ਨੇ ਉਤਰਾਖੰਡ ਦੇ ਸੀਨੀਅਰ ਕਾਂਗਰਸੀ ਨੇਤਾ ਹਰੀਸ਼ ਰਾਵਤ ਦੇ ਬਿਆਨ ਦੇ ਸਫਾਈ ਪੇਸ਼ ਕੀਤੀ ਅਤੇ ਹਰਿਆਣਾ ਸਰਕਾਰ ਵੱਲੋਂ ਰਾਹੁਲ ਗਾਂਧੀ ਦੀ ਸੂਬੇ ‘ਚ ਦਾਖਲ ਹੋਣ ‘ਤੇ ਲਾਈ ਰੋਕ ਦੀ ਨਿੰਦਿਆ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੀਤੇ ਦਿਨ ਭਾਜਪਾ ਆਗੂਆਂ ਤੇ ਪੁਲਿਸ ਵਿਚਾਲੇ ਹੋਈ ਝੜਪਾਂ ਨੂੰ ਲੈ ਕੇ ਵੀ ਭਾਜਪਾ ਦੀ ਨਿੰਦਿਆ ਕੀਤੀ। ਦੂਜੇ ਪਾਸੇ ਵਿਧਾਇਕ ਵੱਲੋਂ ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਮੁਹਿੰਮ ਮਿਸ਼ਨ ਫਤਹਿ ਦੀ ਸ਼ਲਾਘਾ ਕੀਤੀ ਗਈ।