money divyang horrendous death: ਲੁਧਿਆਣਾ (ਤਰਸੇਮ ਭਾਰਦਵਾਜ)- ਪੈਸਿਆਂ ਦੀ ਖਾਤਰ ਇਕ ਸਖਸ਼ ਨੇ ਆਪਣੇ ਹੀ ਦੋਸਤ ਨਾਲ ਅਜਿਹੀ ਰੂ ਕੰਬਾਊ ਮੌਤ ਦਿੱਤੀ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਾਮਲਾ ਸ਼ਹਿਰ ਦੇ ਗਿਆਨ ਚੰਦ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਰਹਿਣ ਵਾਲੇ ਅਪਾਹਜ ਚਰਨਜੀਤ ਸਿੰਘ (45) ਨੂੰ ਉਸ ਦੇ ਦੋਸਤ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਪਹਿਲਾ ਕੁੱਟਮਾਰ ਕੀਤੀ ਅਤੇ ਫਿਰ ਅਗਵਾ ਕਰਕੇ ਕਤਲ ਕਰ ਲਾਸ਼ ਖੁਰਦਬੁਰਦ ਕਰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੇ ਬਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ 4 ਦੋਸ਼ੀਆਂ ਜਿਨ੍ਹਾਂ ‘ਚ ਸਕੇ ਭਰਾ ਵੀਰਮ ਸਿੰਘ, ਗੁਰਦਿੱਤ ਸਿੰਘ, ਦੁਪਿੰਦਰ ਸਿੰਘ ਤੋਂ ਇਲਾਵਾ ਸਿਮਰਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਸਬੰਧੀ ਏ.ਐੱਸ.ਆਈ ਮੀਤ ਰਾਮ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਬਲਜੀਤ ਸਿੰਘ ਜ਼ਿਲ੍ਹਾਂ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਹੈ। ਚਰਨਜੀਤ ਉਨ੍ਹਾਂ ਦਾ ਛੋਟਾ ਭਰਾ ਹੈ, ਜੋ ਅਪਾਹਜ ਸੀ। ਦੋਸ਼ੀ ਵੀਰਮ ਸਿੰਘ ਉਸ ਦਾ ਦੋਸਤ ਹੈ। ਉਸ ਨੇ 20 ਸਤੰਬਰ ਨੂੰ ਚਰਨਜੀਤ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸੀ, ਜਿਨ੍ਹਾਂ ਨੇ 3-4 ਦਿਨ ‘ਚ ਵਾਪਸ ਕਰਨ ਦੀ ਗੱਲ ਕੀਤੀ ਸੀ।
ਸ਼ਿਕਾਇਤਕਰਤਾ ਬਲਜੀਤ ਸਿੰਘ ਨੇ ਦੱਸਿਆ ਹੈ ਕਿ 7 ਅਕਤੂਬਰ ਨੂੰ ਜਦ ਉਹ ਆਪਣੇ ਭਰਾ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਹ 2 ਅਕਤੂਬਰ ਤੋਂ ਘਰ ਨਹੀਂ ਆਇਆ, ਜੋ ਕਿ ਲਾਪਤਾ ਹੈ। ਉਸ ਨੇ ਇਸ ਸਬੰਧ ‘ਚ ਥਾਣਾ ਡਾਬਾ ਦੀ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਅਤੇ ਪੁਲਿਸ ਨੇ ਫਿਰ ਜਾਂਚ ਸ਼ੁਰੂ ਕਰ ਦਿੱਤੀ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਤੌਰ ’ਤੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤਦ ਉਸ ਨੂੰ ਪਤਾ ਲੱਗਾ ਕਿ ਦੋਸ਼ੀ ਵੀਰਮ ਸਿੰਘ ਨਾਲ ਚਰਨਜੀਤ ਦੀ ਕਾਫੀ ਚੰਗੀ ਦੋਸਤੀ ਸੀ। ਚਰਨਜੀਤ ਅਕਸਰ ਵੀਰਮ ਦੇ ਕੋਲ ਆਉਂਦਾ-ਜਾਂਦਾ ਸੀ। ਉਸ ਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਸਤੰਬਰ ਮਹੀਨੇ ‘ਚ ਚਰਨਜੀਤ ਨੇ ਮਾਂ ਤੋਂ 20 ਹਜ਼ਾਰ ਰੁਪਏ ਲੈ ਕੇ ਆਪਣੇ ਦੋਸਤ ਬਿੱਟੂ ਨੂੰ ਇਕ ਹਫਤੇ ਲਈ ਉਧਾਰ ਦਿੱਤੇ ਸੀ। ਇਕ ਹਫਤਾ ਬੀਤਣ ਦੇ ਬਾਅਦ ਜਦ ਚਰਨਜੀਤ ਨੇ ਪੈਸੇ ਮੰਗੇ ਤਾਂ ਦੋਸ਼ੀ ਨੇ ਟਾਲ ਮਟੋਲ ਸ਼ੁਰੂ ਕਰ ਦਿੱਤੀ।
ਜਦੋਂ 2 ਅਕਤੂਬਰ ਨੂੰ ਵੀਰਮ ਸਿੰਘ ਨੇ ਚਰਨਜੀਤ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਆਟੋ ‘ਚ ਅਗਵਾ ਕਰ ਕੇ ਆਪਣੇ ਨਾਲ ਲੈ ਗਏ ਸੀ। ਉਸ ਤੋਂ ਬਾਅਦ ਚਰਨਜੀਤ ਸਿੰਘ ਘਰ ਨਹੀਂ ਆਇਆ ਸੀ। ਬਲਜੀਤ ਸਿੰਘ ਮੁਤਾਬਕ ਇਸ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ। ਪੁਲਸ ਨੇ ਵੀਰਮ ਅਤੇ ਸਿਮਰਨ ਨੂੰ ਫੜ੍ਹ ਲਿਆ, ਜਦ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਪੁੱਛਗਿੱਛ ‘ਚ ਦੱਸਿਆ ਕਿ ਉਨ੍ਹਾਂ ਨੇ ਚਰਨਜੀਤ ਨੂੰ ਪਹਿਲਾਂ ਅਗਵਾ ਕੀਤਾ, ਫਿਰ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ‘ਚ ਸੁੱਟ ਦਿੱਤੀ ਸੀ। ਇਸ ਮਾਮਲੇ ’ਚ ਐੱਸ.ਐੱਚ.ਓ. ਡਾਬਾ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਤਿੰਨ ਭਰਾਵਾਂ ਸਮੇਤ 4 ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਹੁਣ ਤੱਕ ਚਰਨਜੀਤ ਸਿੰਘ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ਫਿਲਹਾਲ ਉਸ ਦੀ ਲਾਸ਼ ਦੀ ਭਾਲ ਲਈ ਨਹਿਰ ‘ਚ ਗੋਤਾਖੋਰ ਲਗਾਏ ਗਏ ਹਨ। 2 ਦੋਸ਼ੀਆਂ ਵੀਰਮ ਅਤੇ ਸਿਮਰਨ ਨੂੰ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਫਿਲਹਾਲ ਪੁੱਛਗਿੱਛ ਜਾਰੀ ਹੈ।