mp ravneet officers delay project: ਲੁਧਿਆਣਾ (ਤਰਸੇਮ ਭਾਰਦਵਾਜ)-ਸਮਾਰਟ ਸਿਟੀ ਤਹਿਤ ਲੁਧਿਆਣਾ ‘ਚ ਦੋ ਕਰੋੜ ਦੇ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਜ਼ਿਆਦਾਤਰ ਪ੍ਰੋਜੈਕਟ ਡੈਡਲਾਈਨ ਨਾਲ ਲੇਟ ਚੱਲ ਰਹੇ ਹਨ। ਪ੍ਰੋਜੈਕਟਾਂ ‘ਚ ਹੋ ਰਹੀ ਦੇਰੀ ‘ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੇਅਰ ਕਈ ਵਾਰ ਅਫਸਰਾਂ ਦੀ ਕਲਾਸ ਲਾ ਚੁੱਕੇ ਹਨ।
ਦੱਸਣਯੋਗ ਹੈ ਕਿ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਮਾਰਟ ਸਿਟੀ ਦੇ ਅਫਸਰਾਂ ਨੂੰ ਜੋਨ ਡੀ ‘ਚ ਤਲਬ ਕੀਤਾ ਹੈ, ਜਿੱਥੇ ਉਨ੍ਹਾਂ ਵੱਲੋਂ ਸਮਾਰਟ ਸਿਟੀ ਇਕ-ਇਕ ਪ੍ਰੋਜੈਕਟ ਦੀ ਰਿਪੋਰਟ ਲੈ ਰਹੇ ਹਨ ਤੇ ਨਾਲੋਂ-ਨਾਲ ਅਫਸਰਾਂ ਨੂੰ ਝਾੜ ਪਾਈ। ਬੈਠਕ ‘ਚ ਮੇਅਰ ਬਲਕਾਰ ਸਿੰਘ ਸਿੰਧੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਮਮਤਾ ਆਸ਼ੂ ਤੇ ਹੋਰ ਅਫਸਰ ਵੀ ਪਹੁੰਚੇ। ਬਿੱਟੂ ਅਫਸਰਾਂ ਨਾਲ ਪ੍ਰੋਜੈਕਟਾਂ ‘ਚ ਦੇਰੀ ਦਾ ਕਾਰਨ ਪੁੱਛ ਰਹੇ ਹਨ। ਬੈਠਕ ‘ਚ ਅਫਸਰ ਦੱਸ ਰਹੇ ਹਨ ਕਿ ਟੈਂਡਰ ਪ੍ਰਕਿਰਿਆ ਕਾਰਨ ਪ੍ਰੋਜੈਕਟ ਲੇਟ ਹੋ ਰਹੇ ਹਨ। ਬਿੱਟੂ ਅਜੇ ਨਿਗਮ ਅਫਸਰਾਂ ਨਾਲ ਬੈਠਕ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਪ੍ਰੋਜੈਕਟਾਂ ‘ਚ ਦੇਰੀ ‘ਤੇ ਖਾਸਾ ਹੰਗਾਮਾ ਹੋ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਚੱਲ ਰਹੇ ਸਮਾਰਟ ਸਿਟੀ ਦੇ ਪ੍ਰੋਜੈਕਟਾਂ ‘ਚ ਚੱਲ ਰਹੀ ਦੇਰੀ ਤੇ ਇਕ ਦਿਨ ਪਹਿਲਾਂ ਮੇਅਰ ਬਲਕਾਰ ਸਿੰਘ ਸੰਧੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਪਰਿਸ਼ਦ ਮਮਤਾ ਆਸ਼ੂ ਨੇ ਅਫਸਰਾਂ ਦੀ ਜੰਮ ਕੇ ਖਿਚਾਈ ਕੀਤੀ ਸੀ।