Ludhiana municipal corporation municipal council election: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਦੇ ‘ਚ ਅੱਜ ਖੰਨਾ, ਸਮਰਾਲਾ, ਪਾਇਲ, ਦੋਰਾਹਾ, ਸਾਹਨੇਵਾਲ, ਜਗਰਾਓ, ਰਾਏਕੋਟ ਅਤੇ ਮੁੱਲਾਪੁਰ ਦਾਖਾ ‘ਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਹਨ। ਸਵੇਰਸਾਰ 10 ਵਜੇ ਤੱਕ ਜਗਰਾਓ ‘ਚ 13 ਫੀਸਦੀ, ਪਾਇਲ ‘ਚ 14.6 ਫੀਸਦੀ, ਸਾਹਨੇਵਾਲ ‘ਚ 16.81 ਫੀਸਦੀ ਅਤੇ ਦਾਖਾ ‘ਚ 16.17 ਫੀਸਦੀ ਵੋਟਿੰਗ ਹੋਈ। ਦੋਰਾਹਾ ਦੇ ਆਰੀਆਂ ਸਕੂਲ ‘ਚ ਸਥਿਤ ਵਾਰਡ ਨੰਬਰ 2 ਅਤੇ 3 ਦੇ ਬੂਥ ‘ਤੇ ਧੁੰਦ ਦੇ ਬਾਵਜੂਦ ਲੋਕਾਂ ‘ਚ ਵੋਟ ਪਾਉਣ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਦੋਰਾਹਾ, ਰਾਏਕੋਟ, ਖੰਨਾ, ਜਗਰਾਉਂ ਅਤੇ ਪਾਇਲ ‘ਚ ਨਗਰ ਕੌਂਸਲ ਦੀਆਂ ਚੋਣਾ ਹੋਣੀਆਂ ਹਨ, ਜਦਕਿ ਸਾਹਨੇਵਾਲ ਅਤੇ ਮੁੱਲਾਪੁਰ ਦਾਖਾ ਦੇ ਇਕ-ਇਕ ਵਾਰਡ ਦੇ ‘ਚ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ।ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ‘ਚ ਨਗਰ ਕੌਂਸਲ ਅਤੇ ਨਗਰ ਨਿਗਮ ਜਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਲਈ ਕੁੱਲ ਮਿਲਾ ਕੇ 114 ਵਾਰਡ ਬਣੇ ਹਨ ਅਤੇ 258 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲਾ ਪੂਰੀ ਤਰਾਂ ਚੋਣਾਂ ਅਮਨੋ-ਅਮਾਨ ਨਾਲ ਕਰਵਾਉਣ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾਂ ਕਿਹਾ ਕਿ ਵੋਟਰ ਵੱਧ ਤੋਂ ਵੱਧ ਅਪਣੀ ਵੋਟਾਂ ਦੀ ਵਰਤੋਂ ਕਰਨ। ਇਸਦੇ ਨਾਲ ਹੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਸਾਰੇ ਹੀ ਬੂਥਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸੁਰੱਖਿਆ ਲਈ ਫੋਰਸ ਦੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਹੈ।
ਇਹ ਵੀ ਦੇਖੋ–