Municipal officer robbery Servant: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰ-ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਲੁੱਟ-ਖੋਹ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਹੁਣ ਘਟਨਾ ਲੁਧਿਆਣਾ ਦੇ ਸਥਾਨਕ ਮਾਡਲ ਟਾਊਨ ‘ਚ ਵਾਪਰ ਗਈ ਹੈ, ਜਿੱਥੇ ਨਗਰ ਨਿਗਮ ਦੇ ਇਕ ਮੁਲਾਜ਼ਮ ਦਾ ਘਰੇਲੂ ਨੌਕਰ ਨੇ ਲੱਖਾਂ ਰੁਪਏ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਦੱਸ ਦੇਈਏ ਕਿ ਸਥਾਨਕ ਮਾਡਲ ਟਾਊਨ ‘ਚ ਨਗਰ ਨਿਗਮ ‘ਚ ਬਤੌਰ ਸੁਪਰਡੈਂਟ ਤਾਇਨਾਤ ਮਹਿਲਾ ਮੁਲਾਜ਼ਮ ਦਾ ਘਰੇਲੂ ਨੌਕਰ ਦੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। ਪੁਲਿਸ ਵਲੋਂ ਇਸ ਸਬੰਧੀ ਮਹਿਲਾ ਸੁਪਰਡੈਂਟ ਅਵਿਨਾਸ਼ ਸ਼ਰਮਾ ਪਤਨੀ ਪਵਨ ਸ਼ਰਮਾ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ‘ਤੇ ਘਰੇਲੂ ਨੌਕਰ ਰਾਜੇਸ਼ ਬਹਾਦਰ ਧਾਮੀ ਵਾਸੀ ਨੇਪਾਲ ਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਸਬੰਧੀ ਸੀ.ਸੀ.ਟੀ.ਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੀੜਤ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਲੜਕੇ ਨਾਲ ਪਿਛਲੇ ਕਾਫੀ ਸਮੇਂ ਤੋਂ ਮਾਡਲ ਟਾਊਨ ‘ਚ ਰਹਿ ਰਹੀ ਹੈ ਅਤੇ ਤਿੰਨ ਮਹੀਨੇ ਪਹਿਲਾਂ ਉਸ ਨੇ ਮੋਹਨ ਕੁਮਾਰ ਵਾਸੀ ਨੇਪਾਲ ਨੂੰ ਆਪਣੇ ਘਰ ਬਤੌਰ ਘਰੇਲੂ ਨੌਕਰ ਰੱਖਿਆ ਸੀ । ਉਸ ਨੇ ਦੱਸਿਆ ਕਿ 15 ਦਿਨ ਪਹਿਲਾਂ ਮੋਹਨ ਕੁਮਾਰ ਆਪਣੇ ਪਿੰਡ ਚਲਾ ਗਿਆ ਤੇ ਉਸਨੇ ਰਾਜੇਸ਼ ਬਹਾਦਰ ਧਾਮੀ ਨੂੰ ਆਪਣੀ ਥਾਂ ਉਸਦੇ ਘਰ ਨੌਕਰ ਰੱਖਵਾ ਦਿੱਤਾ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਤੀ ਅਤੇ ਲੜਕੇ ਨਾਲ ਬੈਠੀ ਸੀ ਕਿ ਰਾਜੇਸ਼ ਬਹਾਦਰ ਧਾਮੀ ਦੇ ਤਿੰਨ ਹੋਰ ਸਾਥੀ ਜ਼ਬਰਦਸਤੀ ਉਨ੍ਹਾਂ ਦੇ ਘਰ ‘ਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਇਕ ਕਮਰੇ ‘ਚ ਬਿਠਾ ਦਿੱਤਾ। ਉਸ ਨੇ ਦੱਸਿਆ ਕਿ ਇਹ ਸਾਰੇ ਕਥਿਤ ਦੋਸ਼ੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਘਰ ‘ਚ ਪਈ 6 ਲੱਖ ਦੀ ਨਕਦੀ, 10 ਤੋਲੇ ਸੋਨੇ ਦੇ ਗਹਿਣੇ, ਦੋ ਹੀਰੇ ਦੇ ਕੜੇ, ਦੋ ਹੀਰੇ ਦੇ ਸੈੱਟ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਹੋਏ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਸੀ ।
ਇਹ ਵੀ ਦੇਖੋ —
ਵਿਦੇਸ਼ੋਂ ਵਿਆਹ ਕਰਵਾਉਣ ਲਈ ਪਰਤਿਆ ਸੀ ਇੱਕ ਮਾਂ ਦਾ ਲਾਡਲਾ, ਪਰ ਘਰ ਤੱਕ ਪਹੁੰਚੀ ਕਫ਼ਨ ‘ਚ ਲਿਪਟੀ ਲਾਸ਼ !