Nanded Punjab police arrested Terrorist: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ‘ਚ ਇਕ ਖਾਲਿਸਤਾਨੀ ਸਮਰੱਥਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਅਤੇ ਨਾਂਦੇੜ ਪੁਲਿਸ ਦੀ ਸੰਯੁਕਤ ਕਾਰਵਾਈ ਦੇ ਤਹਿਤ ਸ਼ੱਕੀ ਹਾਲਾਤਾਂ ‘ਚ ਸਮਰੱਥਕ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਦਾ ਨਾਂ ਸਰਬਜੀਤ ਸਿੰਘ ਕੀਰਤ ਦੱਸਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਜਾਣਕਾਰੀ ‘ਤੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਬਜੀਤ ਸਿੰਘ ਯੂ.ਏ.ਪੀ.ਏ ਤਹਿਤ ਦਰਜ ਮਾਮਲੇ ‘ਚ ਫਰਾਰ ਚੱਲ ਰਿਹਾ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਸਰਬਜੀਤ ਸਿੰਘ ਕੀਰਤ ਦਸੰਬਰ 2020 ਤੋਂ ਗਾਇਬ ਸੀ ਅਤੇ ਬੀਤੇ ਦਿਨ ਐਤਵਾਰ ਭਾਵ 7 ਫਰਵਰੀ ਨੂੰ ਪੰਜਾਬ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਂਦੇੜ ਪੁਲਿਸ ਨਾਲ ਸੰਪਰਕ ਕੀਤਾ ਸੀ ਫਿਰ ਦੋਵਾਂ ਨੇ ਉਸ ਦੀ ਲੋਕਸ਼ਨ ਟਰੇਸ ਕਰ ਕੇ ਸੰਯੁਕਤ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੀ ਸਪੈਸ਼ਲ ਆਪਰੇਸ਼ਨ ਸੈੱਲ ਦੁਆਰਾ 19 ਦਸੰਬਰ ਨੂੰ ਦਰਜ ਐੱਫ.ਆਈ.ਆਰ ‘ਚ ਸਰਬਜੀਤ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ ਅਤੇ ਜਗਦੀਸ਼ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਤਿੰਨਾਂ ‘ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨੀ ਜ਼ਿੰਦਾਬਾਦ ਫੋਰਸ ਦੇ ਸਰਗਰਮ ਮੈਂਬਰ ਹੋਣ ਅਤੇ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਲਈ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਹ ਤਿੰਨੋ ਮੁਲਜ਼ਮ ਬੈਲਜ਼ੀਅਮ ‘ਚ ਸਰਗਰਮ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਜਗਦੀਸ਼ ਸਿੰਘ ਦੇ ਸੰਪਰਕ ‘ਚ ਸੀ। ਜਗਦੀਸ਼ ਇਨ੍ਹਾਂ ਨੂੰ ਹਥਿਆਰ ਖਰੀਦਣ ‘ਚ ਮਦਦ ਕਰ ਰਿਹਾ ਸੀ।ਤਿੰਨਾਂ ਮੁਲਜ਼ਮਾਂ ‘ਤੇ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਲੋਕਾਂ ਨੂੰ ਭਰਤੀ ਕਰਨ ਦੀ ਜ਼ਿੰਮੇਵਾਰੀ ਦੇ ਨਾਲ ਹੀ ਪੰਜਾਬ ‘ਚ ਅੱਤਵਾਦੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦਾ ਦੋਸ਼ ਵੀ ਹੈ। ਇਸ ਦੇ ਲਈ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਖਾਲਿਸਤਾਨੀ ਵਿਚਾਰਾਧਾਰਾ ਦਾ ਵਿਰੋਧ ਕਰਨ ਵਾਲਿਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਦੀ ਯੋਜਨਾ ਸੀ ਫਿਲਹਾਲ ਪੁਲਿਸ ਸਰਬਜੀਤ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਦੇਖੋ–