Natural resources burning straw: ਲੁਧਿਆਣਾ (ਤਰਸੇਮ ਭਾਰਦਵਾਜ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਖੋਵਾਲ ਜ਼ਿਲ੍ਹਾਂ ਲੁਧਿਆਣਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਬਲਾਕ ਖੇਤੀਬਾੜੀ ਅਫਸਰ ਪੱਖੋਵਾਲ ਡਾ. ਪ੍ਰਕਾਸ਼ ਸਿੰਘ ਦੀ ਅਗਵਾਈ ‘ਚ ਕੁਦਰਤੀ ਸੋਮਿਆਂ ਦੀ ਸੰਭਾਲ, ਪਾਣੀ ਦੀ ਬੱਚਤ ਅਤੇ ਪਰਾਲੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਫਲ ਅਤੇ ਉਦਮੀ ਕਿਸਾਨ ਗੁਰਮੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਪਿੰਡ ਬੜੂੰਦੀ ਬਲਾਕ ਪੱਖੋਵਾਲ ਦੇ ਖੇਤ ‘ਚ ਕੈਂਪ ਅਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਮੁੱਖ ਖੇਤੀਬਾਖੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਪਰਾਲੀ ਸੰਭਾਲ ਲ਼ਈ ਦਿੱਤੀ ਗਈ ਮਸ਼ੀਨਰੀ ਜਿਵੇਂ ਕਿ ਚੌਪਰ, ਮਲਚਰ, ਰੋਟਾਵੇਟਰ, ਹੈਪੀ ਸੀਡਰ, ਸੁਪਰਸੀਡਰ ਅਤੇ ਉਲਟਾਵੇਂ ਹੱਲ ਆਦਿ ਵਿਅਕਤੀਗਤ ਤੌਰ 50 ਪ੍ਰਤੀਸ਼ਤ ਅਤੇ ਗਰੁੱਪ ‘ਤੇ 80 ਪ੍ਰਤੀਸ਼ਤ ‘ਤੇ ਦਿੱਤੀ ਗਈ ਹੈ। ਇਗ ਗਰੁੱਪ ‘ਤੇ (ਸੀ.ਐੱਚ.ਸੀ) ਸਹਿਕਾਰੀ ਸਭਾਵਾਂ ‘ਚ ਵੀ 80 ਪ੍ਰਤੀਸ਼ਤ ਤੇ ਸਬਸਿਡੀ ਦਿੱਤੀ ਗਈ ਹੈ। ਇਸ ਵਾਰ ਸਰਕਾਰ ਵੱਲੋਂ ਕਿਰਾਏ ‘ਤੇ ਲੈਣ ਲਈ ਰੇਟ ਵੀ ਤਹਿ ਕੀਤੇ ਗਏ ਹਨ ਤਾਂ ਛੋਟੇ ਸੀਮਤ ਅਤੇ ਦਰਮਿਆਨੇ ਕਿਸਾਨ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਅਤੇ ਪਰਾਲੀ ਦੀ ਸੰਭਾਲ ਆਪਣੇ ਖੇਤ ‘ਚ ਕੀਤੀ ਜਾ ਸਕੇ ਤੇ ਅਜੋਕੇ ਸਮੇਂ ਦੌਰਾਨ ਵਾਤਾਵਰਣ ‘ਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ ਕੋਵਿਡ-19 ਮਹਾਮਾਰੀ ‘ਤੇ ਵੀ ਕਾਬੂ ਪਾਇਆ ਜਾ ਸਕੇ।
ਖੇਤੀਬਾੜੀ ਅਫਸਰ ਪੱਖੋਵਾਲ ਡਾ. ਪ੍ਰਕਾਸ਼ ਸਿੰਘ ਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨ ਅਤੇ ਫਾਇਦਿਆਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਧੂੰਏ ਦਾ ਗੁਬਾਰ ਵਾਤਾਵਰਣ ਪਲੀਤ ਕਰਨ ਦੇ ਨਾਲ-ਨਾਲ ਖੇਤ, ਮਨੁੱਖਤਾ, ਪਸ਼ੂ-ਪੰਛੀਆਂ ਦੀ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ। ਇਸ ਨਾਲ ਖੇਤੀ ਲਈ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਝੋਨੇ ਦੀ ਪਰਾਲੀ ‘ਚ ਨਿਕਲਣ ਵਾਲੀਆਂ ਗੈਸਾਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਅਤੇ ਨਾਇਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਵਾਤਾਵਰਣ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ। ਇਸ ਦੇ ਨਾਲ ਜਲਣ ਨਾਲ ਪੈਦਾ ਹੋਣ ਵਾਲੀ ਗਰਮੀ ਨਾਲ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਤੀ ਦੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਓ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਨੂੰ ਖੇਤ ‘ਚ ਸੰਭਾਲੀਏ। ਧਰਤੀ ‘ਚ ਜੈਵਿਕ ਮਾਦਾ, ਉਪਲੱਬਧ ਫਾਸਫੋਰਸ ‘ਚ ਵਾਧਾ, ਸੂਖਮ ਜੀਵਾਂ ਦਾ ਧਰਤੀ ਵਾਧਾ ਕੀਤਾ ਜਾ ਸਕੇ।