newly married girl gang rape: ਲੁਧਿਆਣਾ (ਤਰਸੇਮ ਭਾਰਦਵਾਜ)-ਔਰਤਾਂ ਪ੍ਰਤੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਘਟਨਾ ਲੁਧਿਆਣਾ ‘ਚ ਵਾਪਰੀ ਹੈ, ਜਿੱਥੇ ਇਕ ਨਵ ਵਿਆਹੁਤਾ ਨਾਲ 5 ਦਰਿੰਦਿਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ ਜ਼ਨਾਹ ਕੀਤਾ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ।
ਦੱਸ ਦੇਈਏ ਕਿ ਪੀੜਤਾਂ ਵਿਆਹ-ਸ਼ਾਦੀਆਂ ‘ਚ ਮਹਿੰਦੀ ਲਾਉਣ ਦਾ ਕੰਮ ਕਰਦੀ ਸੀ। ਵਾਰਦਾਤ ਵਾਲੇ ਦਿਨ ਵੀ ਪੀੜਤਾਂ ਨੂੰ ਕਿਸ ਨੇ ਫੋਨ ਕਰਕੇ ਮਹਿੰਦੀ ਲਾਉਣ ਲਈ ਬੁਲਾਇਆ ਸੀ ਪਰ ਜਦੋਂ ਪੀੜਤਾਂ ਪਹੁੰਚੀ ਤਾਂ 5 ਨੌਜਵਾਨ ਉਸ ਨੂੰ ਪਿੰਡ ਮੰਡਿਆਣੀ ਵਿਖੇ ਇਕ ਖਾਲੀ ਕੋਠੀ ‘ਚ ਲੈ ਗਏ, ਜਿੱਥੇ ਉਸ ਨਾਲ ਉਨ੍ਹਾਂ ਨੇ ਜਬਰ ਜ਼ਨਾਹ ਕੀਤਾ। ਇੰਨਾ ਹੀ ਨਹੀਂ ਦਰਿੰਦਿਆਂ ਨੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੀੜਤਾਂ ਨੂੰ ਇਕ ਮਾਲ ਦੇ ਬਾਹਰ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾਂ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ। ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਲੁਧਿਆਣਾ ਦਿਹਾਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦਰਿੰਦਿਆਂ ਦੀ ਭਾਲ ਜਾਰੀ ਹੈ।
ਇਹ ਵੀ ਦੇਖੋ—