ਪੰਜਾਬੀ ਯੂਨੀਵਰਸਿਟੀ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ‘ਤੇ ਐੱਮਏ ਤੇ ਬੀਏ ਕੋਰਸ ਕਰਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪ੍ਰਾਈਵੇਟ ਪ੍ਰੀਖਿਆਵਾਂ ਦੀ ਇਹ ਸਹੂਲਤ ਸਿਰਫ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸਬੰਧੀ ਹਦਾਇਤਾਂ ਆਪਣੀ ਵੈੱਬਸਾਈਟ ‘ਤੇ ਪ੍ਰਦਰਸ਼ਿਤ ਕਰ ਦਿੱਤੀ ਹੈ।
ਪ੍ਰਾਈਵੇਟ ਤੌਰ ‘ਤੇ ਬੀਏ ਕੋਰਸ ਵਿਚ ਬੈਠਣ ਲਈ ਜ਼ਰੂਰੀ ਹਦਾਇਤਾਂ ਵਿਚ ਸ਼ਾਮਲ ਹੈ ਕਿ ਹਰ ਹਿੱਸੇ ਤੇ ਸਮੈਸਟਰ ਵਿਚ ਪ੍ਰੀਖਿਆ ਨੂੰ ਪਾਸ ਕਰਨ ਲਈ ਜ਼ਰੂਰੀ ਅੰਕਾਂ ਦੀ ਘੱਟੋ-ਘੱਟ ਗਿਣਤੀ ਹਰੇਕ ਵਿਸ਼ੇ ਵਿਚ 35 ਫੀਸਦੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀਆਂ ਲਈ ਕੋਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗੀ।
ਬੀਏ ਭਾਗ ਪਹਿਲੇ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਦੇ ਅਧੀਨ ਆਉਣ ਵਾਲੇ ਕਾਲਜਾਂ, ਮਾਨਤਾ ਪ੍ਰਾਪਤ ਕਾਲਜਾਂ ਵਿਚ ਹੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸ਼ਾ ਨਹੀਂ ਲੈ ਸਕੇਗਾ। ਜਿਹੜੇ ਵਿਦਿਆਰਥੀਆਂ ਦੀ ਬਾਰ੍ਹਵੀਂ ਦੇ ਕਿਸੇ ਵੀ ਵਿਸ਼ੇ ਵਿਚ ਰੀ-ਅਪੀਅਰ ਹੈ, ਉਨ੍ਹਾਂ ਨੂੰ ਉਸ ਸਾਲ ਦੀ ਸਪਲੀਮੈਂਟਰੀ ਪ੍ਰੀਖਿਆ ਵਿਚ ਆਪਣੀ ਰੀ-ਅਪੀਲ ਦੀ ਪ੍ਰੀਖਿਆ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਹੋ ਣਦੀ ਸੂਰਤ ਵਿਚ ਉਸ ਦਾ ਬੀਏ ਭਾਗ ਪਹਿਲਾ ਕੋਰਸ ਵਿਚ ਦਾਖਲਾ ਖੁਦ ਹੀ ਰੱਦ ਹੋ ਜਾਵੇਗਾ।
ਯੂਨੀਵਰਸਿਟੀ ਵਿਚ ਪ੍ਰੀਖਿਆ ਫਾਰਮ ਦੀ ਵੈਰੀਫਿਕੇਸ਼ਨ ਕਰਾਉਣ ਸਮੇਂ ਵਿਦਿਆਰਥੀਆਂਵੱਲੋਂ 12ਵੀਂ ਸੀਬੀਐੱਸਬੀ ਬੋਰਡ ਜਾਂ ਹੋਰ ਕਿਸੇ ਬੋਰਡ ਤੋਂ ਕੀਤੀ ਹੈ ਉਹ ਆਪਣੇ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਸਮੇਂ ਤੋਂਲੈ ਕੇ ਜ਼ਰੂਰ ਆਉਣ। ਬੀਏ ਭਾਗ ਪਹਿਲਾ ਪ੍ਰਾਈਵੇਟ ਦੇ ਵਿਦਿਆਰਥੀ ਪਾਤਰਤਾ ਚੈੱਕ ਕਰਾਉਣ ਲਈ ਸਬੰਧਤ ਦਸਤਾਵੇਜ਼ 15 ਅਕਤੂਬਰ ਦੇ ਬਾਅਦ ਜਾਂ ਪ੍ਰੀਖਿਆ ਸ਼ੁਰੂ ਹੋਣ ਦੇ ਇਕ ਮਹੀਨਾ ਪਹਿਲਾਂ ਚੈੱਕ ਕਰਾਉਣ ਲਈ ਆ ਸਕਦੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਤੌਰ ‘ਤੇ ਐੱਮਏ ਵਿਚ ਦਾਖਲਾ ਲੈਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੈਰਾਲੰਪਿਕ ਐਥਲੀਟ ਮਾਰਕ ਧਰਮਾਈ ਨੇ World Dwarf Games ‘ਚ ਜਿੱਤਿਆ ਗੋਲਡ, ਅਜਿਹਾ ਕਰਨ ਵਾਲਾ ਬਣੇ ਪਹਿਲੇ ਭਾਰਤੀ
ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਸਿਰਫ ਬਰਨਾਲਾ, ਬਠਿੰਡਾ, ਫਰੀਦਕੋਟ, ਮਾਨਸਾ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਮਾਲੇਰਕੋਟਲਾ ਜਿਲ੍ਹੇ ਆਉਂਦੇ ਹਨ।ਐੱਮਏ ਪੰਜਾਬੀ, ਡਿਫੈਂਸ ਸਟੱਡੀਜ਼, ਸੰਸਕ੍ਰਿਤ, ਉਰਦੂ ਤੇ ਪਰਾਸ਼ੀਅਨ ਵਿਸ਼ਿਆਂ ਤੋਂ ਇਲਾਵਾ ਪੀਯੂ ਦੇ ਅਧਿਕਾਰ ਖੇਤਰ ਤੋਂ ਬਾਹਰ ਦੇ ਵਿਦਿਆਰਥੀ ਐੱਮਏ ਪ੍ਰਾਈਵੇਟ ਵਿਚ ਦਾਖਲਾ ਨਹੀਂ ਲੈ ਸਕਦੇ ਹਨ। ਐੱਮਏ ਸਮੈਸਟਰ ਤੀਜੇ ਵਿਚ ਅਪੀਅਰ ਹੋਣ ਲਈ ਸਮੈਸਟਰ ਪਹਿਲਾ ਤੇ ਦੂਜੇ ਦੇ ਕੁੱਲ ਪੇਪਰਾਂ ਵਿਚ 50 ਫੀਸਦੀ ਪੇਪਰ ਪਾਸ ਹੋਣੇ ਜ਼ਰੂਰੀ ਹਨ। ਜੇਕਰ ਕੋਈ ਵਿਦਿਆਰਥੀ ਫਾਰਮ ਭਰਨ ਦੇ ਬਾਅਦ ਐੱਮਏ ਦਾ ਵਿਸ਼ਾ ਬਦਲਣਾ ਚਾਹੁੰਦਾ ਹੈ ਤਾਂ ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਦੁਬਾਰਾ ਫਾਰਮ ਤੇ ਫੀਸ ਭਰਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: