odd even formula shopkeepers protested: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਮਲਿਆਂ ਦੇ ਮੱਦੇਨਜ਼ਰ ਇਕ ਅਹਿਮ ਫ਼ੈਸਲਾ ਲੈਂਦਿਆਂ ਸ਼ਨੀਵਾਰ ਐਤਵਾਰ ਮੁਕੰਮਲ ਬੰਦ ਕੀਤਾ ਗਿਆ ਪਰ ਇਸਦੇ ਨਾਲ ਗੈਰ ਜਰੂਰੀ ਸਮਾਨ ਦੀਆਂ ਦੁਕਾਨਾ ਓਡ ਅਤੇ ਈਵਨ ਦੇ ਫ਼ਾਰਮੂਲੇ ਤੇ ਖੋਲ੍ਹਣ ਦਾ ਫੈਸਲਾ ਲਿਆ ਹੈ, ਜਿਸਦੇ ਤਹਿਤ ਲੁਧਿਆਣਾ ‘ਚ ਬੀਤੇ ਦਿਨ ਦੁਕਾਨਾਂ ਤੇ ਨੰਬਰ ਵੀ ਲਾਏ ਗਏ ਨੇ ਅੱਜ ਈਵਨ ਨੰਬਰ ਦੀਆਂ ਦੁਕਾਨਾ ਖੁੱਲੀਆਂ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਤਰਾਜ਼ ਜਤਾਈ ਹੈ ਅਤੇ ਕਿਹਾ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਹੀ ਲਾਕ
ਡਾਊਨ ਲਗਾ ਦਿੰਦੇ
ਦਰਅਸਲ ਮਾਮਲਾ ਇੱਥੇ ਭਾਮੀਆਂ ਰੋਡ , ਚੰਡੀਗੜ੍ਹ ਰੋਡ ਅਤੇ ਚੌੜੇ ਬਜ਼ਾਰ ਤੋਂ ਸਾਹਮਣੇ ਆਇਆ ਜਿੱਥੇ ਅੱਜ ਬਾਜ਼ਾਰ ‘ਚ ਦੁਕਾਨਾਂ ਖੁੱਲ੍ਹੀਆਂ ਅਤੇ ਅੱਧੀਆਂ ਬੰਦ ਹਨ। ਸਰਕਾਰ ਦੇ ਫੈਸਲੇ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਬੰਦ ਕਰਨ ਦੇਣਾ ਚਾਹੀਦਾ ਸੀ।
ਦੂਜੇ ਪਾਸੇ ਰੋਸ ਜਤਾਉਂਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ ਪਰ ਇੱਥੇ ਜਦੋਂ ਪਿਆਂਕੜਾਂ ਦਾ ਜੰਮਵਾੜਾ ਇੱਕਠਾ ਹੁੰਦਾ ਹੈ ਉਦੋ ਕੋਰੋਨਾ ਨਹੀਂ ਫੈਲਦਾ। ਇਸ ਤੇ ਸਵਾਲ ਖੜ੍ਹੇ ਕਰਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਹਨ ਪਰ ਸਰਕਾਰ ਲਈ ਮਹਾਮਾਰੀ ਦੇ ਦੌਰ ‘ਚ ਸ਼ਰਾਬ ਹਾਲੇ ਵੀ ਜ਼ਿਆਦਾ ਜ਼ਰੂਰੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਤਾਂ ਪਹਿਲਾਂ ਹੀ ਮਹਾਮਾਰੀ ਦੇ ਦੌਰ ‘ਚ ਕੰਮ ਨਹੀਂ ਚੱਲ ਰਿਹਾ ਉਪਰੋਂ ਸਰਕਾਰ ਦੇ ਨਵੇਂ ਨਵੇ ਫੈਸਲਿਆਂ ਕਾਰਨ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।