once again corona havoc: ਲੁਧਿਆਣਾ (ਤਰਸੇਮ ਭਾਰਦਵਾਜ)- ਕਰੀਬ ਢਾਈ ਮਹੀਨਿਆਂ ਦੀ ਰਾਹਤ ਤੋਂ ਬਾਅਦ ਲੁਧਿਆਣਾ ‘ਚ ਫਿਰ ਤੋਂ ਕੋਰੋਨਾ ਧਮਾਕਾ ਹੋਇਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਮੰਗਲਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ 99 ਨਵੇਂ ਮਰੀਜ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੁਧਿਆਣਾ ਨਾਲ ਸਬੰਧਿਤ 81 ਮਰੀਜ਼ ਜਦਕਿ ਬਾਹਰਲੇ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ 18 ਮਰੀਜ ਸ਼ਾਮਲ ਹਨ, ਜਦ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਅੱਜ 3 ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ 1 ਮ੍ਰਿਤਕ ਮਰੀਜ ਜ਼ਿਲ੍ਹਾ ਨਵਾਂਸ਼ਹਿਰ ਜਦਕਿ 2 ਮ੍ਰਿਤਕ ਜਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। ਪਾਜ਼ੀਟਿਵ ਮਰੀਜ਼ਾਂ ‘ਚ ਪ੍ਰਿੰਸੀਪਲ ਸਮੇਤ 7 ਅਧਿਆਪਕ ਅਤੇ 9 ਵਿਦਿਆਰਥੀ ਵੀ ਪੀੜਤ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਇਸ ਵੇਲੇ ਲੁਧਿਆਣਾ ਦੇ ਪਿੰਡ ਚੌਂਤਾ ਦਾ ਸਰਕਾਰੀ ਸਕੂਲ ਕਰੋਨਾ ਦਾ ਸਭ ਤੋਂ ਵੱਡਾ ਸੈਂਟਰ ਬਣ ਚੁੱਕਿਆ ਹੈ। ਇੱਥੋਂ ਦੇ 45 ਵਿਦਿਆਰਥੀ, 2 ਅਧਿਆਪਕ ਤੇ 4 ਮੁਲਾਜ਼ਮ ਕਰੋਨਾ ਪੀੜਤ ਆ ਚੁੱਕੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਇਸ ਸਕੂਲ ਨੂੰ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਜ਼ਿਲ੍ਹੇ ਭਰ ’ਚ ਹੁਣ ਤੱਕ ਕਰੋਨਾ ਦੇ ਕੁੱਲ 30918 ਕੇਸ ਆ ਚੁੱਕੇ ਹਨ ਜਦਕਿ 1023 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 442 ਹੋ ਗਈ ਹੈ।
ਇਹ ਵੀ ਦੇਖੋ–