One policeman caught: ਵਿਜੀਲੈਂਸ ਨੇ 15000 ਹਜ਼ਾਰ ਦੀ ਰਿਸਵਤ ਲੈਣ ਦੇ ਦੋਸ਼ ‘ਚ ਦੋ ਥਾਣੇਦਾਰਾਂ ‘ਤੇ ਕੇਸ ਦਰਜ ਕਰਕੇ ਇਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਇਕ ਥਾਣੇਦਾਰ ਦੀ ਗ੍ਰਿਫਤਾਰੀ ਬਾਕੀ ਹੈ। ਵਿਜੀਲੈਂਸ ਕੋਲ ਗੁਰਜੀਤ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਮੇਰਾ ਜਮੀਨ ਸਬੰਧੀ ਅਮਰ ਸਿੰਘ ਨਾਲ ਝਗੜਾ ਚਲਦਾ ਸੀ। ਇਸ ਸਬੰਧ ਵਿਚ ਮੈਂ ਥਾਣਾ ਸਿਟੀ 2 ‘ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਥਾਣੇਦਾਰ ਮਨੋਹਰ ਸਿੰਘ ਅਤੇ ਹਾਕਮ ਸਿੰਘ ਉਲਟਾ ਮੇਰਾ ਟਰੈਕਟਰ ਹੀ ਥਾਣੇ ਵਿਚ ਲੈ ਆਏ।
ਇਸ ਤੋਂ ਪਹਿਲਾਂ ਮੇਰਾ ਰਿਵਾਲਵਰ ਵੀ ਥਾਣੇ ‘ਚ ਜਮਾਂ ਸੀ। ਇਹ ਦੋਵੇਂ ਚੀਜ਼ਾਂ ਛੱਡਣ ਦੇ ਬਦਲੇ ‘ਚ ਉਹਨਾਂ ਨੇ ਮੇਰੇ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਸੌਦਾ 25000 ‘ਚ ਤੈਅ ਹੋ ਗਿਆ। ਅੱਜ ਵਿਜੀਲੈਂਸ ਟੀਮ ਨੇ ਥਾਣੇਦਾਰ ਮਨੋਹਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਦੋਂਕਿ ਦੂਜੇ ਥਾਣੇਦਾਰ ਹਾਕਮ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।