opium smuggler police arrest: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇਂ ਪੁਲਿਸ ਵਲੋਂ ਨਸ਼ਾਂ ਤਸਕਰਾਂ ਨੂੰ ਨੱਥ ਪਾਉਣ ਲਈ ਥਾਂ-ਥਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਹਰ ਆਉਣ ਜਾਣ ਵਾਲੀ ਗੱਡੀ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਪਰ ਸਮੱਗਲਰ ਨਵੇਂ ਨਵੇਂ ਤਰੀਕਿਆਂ ਨਾਲ ਆਪਣਾ ਧੰਦਾ ਸਿਰੇ ਚਾੜ ਰਹੇ ਹਨ, ਅਜਿਹਾ ਹੀ ਕਾਰਨਾਮਾ ਲੁਧਿਆਣਾ ‘ਚ ਦੇਖਣ ਨੂੰ ਮਿਲਿਆ, ਜਿੱਥੇ ਸਪੈਸਲ ਟਾਸਕ ਫੋਰਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਚੈਕਿੰਗ ਲਈ ਗੱਡੀ ਰੋਕੀ ਗਈ, ਪਹਿਲਾਂ ਤਾਂ ਗੱਡੀ ਸਵਾਰ ਸਖਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫਰਾਰ ਹੋਣ ‘ਚ ਨਾਕਾਮਯਾਬ ਕਰਦੇ ਹੋਏ ਕਾਬੂ ਕਰ ਲਿਆ, ਇੰਨਾ ਹੀ ਨਹੀਂ ਪੁਲਿਸ ਦੇ ਹੋਸ਼ ਤਾਂ ਉਦੋ ਉਡ ਗਏ, ਜਦੋਂ ਚੈਕਿੰਗ ਕਰਨ ਤੇ ਗੱਡੀ ਦੇ ਡੈਸ਼ਬੋਰਡ ‘ਚੋਂ ਡੇਢ ਕਿਲੋ ਅਫੀਮ ਤੇ ਡਿੱਗੀ ‘ਚੋ 4 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦੀ ਸ਼ਨਾਖਤ ਅਮਰੀਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੋਹਟਬੱਧੀ ਰਾਏਕੋਟ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ‘ਚ ਸੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਇਹ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਟਰੱਕ ਡਰਾਈਵਰ ਹੈ ਅਤੇ ਇਹ ਨਸ਼ੀਲੇ ਪਦਾਰਥ ਝਾਰਖੰਡ ਤੋਂ ਲੈ ਕੇ ਆਉਂਦਾ ਸੀ।
ਇਸ ਪੂਰੇ ਮਾਮਲੇ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ ਦੇ ਸਬ ਇੰਸਪੈਕਟਰ ਰਾਮਪਾਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੀਤੀ ਰਾਤ ਵੀ ਕਥਿਤ ਦੋਸ਼ੀ ਟਰਾਂਸਪੋਰਟ ਨਗਰ ‘ਚ ਆਪਣੀ ਕਾਰ ‘ਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਜਾ ਰਿਹਾ ਸੀ। ਟਰਾਂਸਪੋਰਟ ਨਗਰ ਨੇੜੇ ਲਗਾਏ ਨਾਕੇ ‘ਤੇ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਦੇਖੋ-