organic farmer PAU Himachal Agricultural: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿਗਿਆਨੀਆਂ ਦੀ ਆਨਲਾਈਨ ਮੀਟਿੰਗ ਹੋਈ। ਇਸ ‘ਚ ਕੁਦਰਤੀ ਤੇ ਜੈਵਿਕ ਖੇਤੀ ਬਾਰੇ ਸਾਂਝੇ ਰੂਪ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੇਖੜੀ ਤੇ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਾ ਪਾਲਮਪੁਰ ਨੇ ਆਨ-ਲਾਈਨ ਵਿਚਾਰ-ਚਰਚਾ ਕੀਤੀ। ਖੇਤਰੀ ਖੋਜ ਕੇਂਦਰ ਬੱਲੋਵਾਲ ਸੇਖੜੀ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਇਸ ਵਿਚਾਰ ਚਰਚਾ ‘ਚ ਸਵਾਗਤੀ ਸ਼ਬਦ ਆਖੇ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਤੇ ਜੈਵਿਕ ਖੇਤੀ ਦੇ ਖੇਤਰ ‘ਚ ਸਾਂਝੇ ਕਾਰਜਾਂ ਦੇ ਮਹੱਤਵ ਉਪਰ ਜ਼ੋਰ ਦਿੱਤਾ।
ਪੀ.ਏ.ਯੂ. ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਖੇਤਰ ‘ਚ ਪੀ.ਏ.ਯੂ. ਵਲੋਂ ਕੀਤੀਆਂ ਜਾ ਰਹੀਆਂ ਖੋਜ ਤੇ ਪਸਾਰ ਗਤੀਵਿਧੀਆਂ ਦੀ ਗੱਲ ਕੀਤੀ। ਹਿਮਾਚਲ ਖੇਤੀ ਯੂਨੀਵਰਸਿਟੀ ਦੇ ਜੈਵਿਕ ਤੇ ਕੁਦਰਤੀ ਖੇਤੀ ਵਿਭਾਗ ਦੇ ਮੁਖੀ ਡਾ. ਜੀ.ਡੀ. ਸ਼ਰਮਾ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਨਾਲ-ਨਾਲ ਕੁਦਰਤੀ ਖੇਤੀ ਦੇ ਖੇਤਰ ‘ਚ ਵੀ ਬਹੁਤ ਸਾਰਾ ਕੰਮ ਕੀਤੇ ਜਾਣ ਦੀ ਲੋੜ ਹੈ। ਡਾ. ਵਾਈ.ਐੱਸ. ਪਰਮਾਰ ਬਾਗਬਾਨੀ ਤੇ ਫੌਰੈਸਟਰੀ ਯੂਨੀਵਰਸਿਟੀ ਸੋਲਨ ਦੇ ਵਿਗਿਆਨੀਆਂ ਨੂੰ ਵੀ ਇਸ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਜਾਵੇ।ਇਸ ਤੋਂ ਇਲਾਵਾ ਜੈਵਿਕ ਤੇ ਕੁਦਰਤੀ ਖੇਤੀ ਬਾਰੇ ਸਾਂਝੇ ਖੋਜ ਪ੍ਰੋਜੈਕਟ ਉਪਰ ਵੀ ਵਿਚਾਰ-ਚਰਚਾਵਾਂ ਹੋਈਆਂ। ਪਾਲਮਪੁਰ ਤੋਂ ਡਾ. ਰਮੇਸ਼ਵਰ ਕੁਮਾਰ ਤੇ ਡਾ. ਗੋਪਾਲ ਕਟਨਾ ਬੱਲੋਵਾਲ ਸੇਖੜੀ ਕੇਂਦਰ ਤੋਂ ਡਾ. ਬੀ.ਐੱਸ. ਭੋਪਲੇ ਅਤੇ ਡਾ. ਪਰਮਿੰਦਰ ਸਿੰਘ ਸੰਧੂ, ਜਦਕਿ ਪੀ.ਏ.ਯੂ. ਤੋਂ ਡਾ. ਸੁਭਾਸ਼ ਸਿੰਘ, ਡਾ. ਨੀਰਜ ਰਾਣੀ, ਡਾ. ਕੇ. ਐਸ. ਭੁੱਲਰ, ਡਾ. ਮਨੀਸ਼ਾ ਠਾਕੁਰ ਤੇ ਡਾ. ਮਨਮੋਹਨ ਢਕਾਲ ਇਸ ਵਿਚਾਰ-ਚਰਚਾ ਵਿਚ ਸ਼ਾਮਿਲ ਹੋਏ।