owner leaving corona servant body incrematorium: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਦੇ ਡਕ ਕਾਰਨ ਕਈ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ। ਇੰਨਾ ਹੀ ਨਹੀਂ ਆਪਣੇ ਹੀ ਆਪਣੇ ਤੋਂ ਦੂਰ ਭੱਜਦੇ ਵੀ ਨਜ਼ਰ ਆਏ ਹਨ। ਹੁਣ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ‘ਚ ਕੋਰੋਨਾਵਾਇਰਸ ਕਾਰਨ ਮੌਤ ਹੋਣ ਤੋਂ ਬਾਅਦ ਨੌਕਰ ਦੀ ਲਾਸ਼ ਉਸਦਾ ਮਾਲਕ ਲਾਵਾਰਿਸ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਨਗਰ ਨਿਗਮ ਅਤੇ ਪੁਲਿਸ ਅਧਿਕਾਰੀ ਦੇਰ ਰਾਤ ਤਕ ਮ੍ਰਿਤਕ ਦੇਹ ਦੀ ਪਛਾਣ ‘ਚ ਲੱਗੇ ਰਹੇ। ਮਾਲਕ ਨੂੰ ਲੱਭਣ ਤੋਂ ਬਾਅਦ ਉਸਨੂੰ ਸ਼ਮਸ਼ਾਨਘਾਟ ਬੁਲਾਇਆ ਗਿਆ ਅਤੇ ਫਿਰ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ ਨੇ ਕਿਹਾ ਕਿ ਘਟਨਾ ਬੁੱਧਵਾਰ ਰਾਤ ਦੀ ਹੈ। ਜਦੋਂ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਟੀਮ ਨਾਲ ਸ਼ਮਸ਼ਾਨਘਾਟ ਪਹੁੰਚੀ। ਕੋਵਿਡ ਪ੍ਰੋਟੋਕੋਲ ਦੇ ਅਧੀਨ ਲਾਸ਼ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਸੀ ਕਿ ਇਹ ਕਿਸੇ ਹਸਪਤਾਲ ਤੋਂ ਲਿਆਂਦੀ ਗਈ ਸੀ।
ਦੱਸਣਯੋਗ ਹੈ ਕਿ ਲਾਸ਼ ਦੀ ਪਛਾਣ ਨਹੀਂ ਹੋ ਸਕੀ, ਇਸ ਲਈ ਉਨ੍ਹਾਂ ਨੇ ਸੰਸਕਾਰ ਕਮੇਟੀ ‘ਚ ਸ਼ਾਮਲ ਜੇ.ਸੀ.ਪੀ ਜੇ ਐਲਨਚੇਲੀਅਨ ਨੂੰ ਸੂਚਿਤ ਕੀਤਾ। ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਹਸਪਤਾਲ ਦਾ ਪਤਾ ਲਗਾਇਆ, ਜਿਥੋਂ ਲਾਸ਼ ਲਿਆਂਦੀ ਗਈ ਸੀ ਅਤੇ ਫਿਰ ਇਸਦੇ ਮਾਲਕ ਦਾ ਪਤਾ ਲਗਾਇਆ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮ੍ਰਿਤਕ ਵਿਅਕਤੀ ਇਕ ਘਰੇਲੂ ਨੌਕਰ ਸੀ। ਉਸਦਾ ਮਾਲਕ ਲਾਸ਼ ਨੂੰ ਸ਼ਾਮ ਦੇ ਸਮੇਂ ਸ਼ਮਸ਼ਾਨਘਾਟ ਵਿਖੇ ਲਾਵਾਰਿਸ ਛੱਡ ਕੇ ਚਲਾ ਗਿਆ ਸੀ। ਪੁਲਿਸ ਨੇ ਉਸਦੇ ਮਾਲਕ ਨੂੰ ਰਾਤ ਨੂੰ ਸ਼ਮਸ਼ਾਨਘਾਟ ਵਿਖੇ ਬੁਲਾਇਆ ਅਤੇ ਫਿਰ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਦੇਖੋ–
ਸੁਣੋ ਹੁਣ ਕਿਹੜੀਆਂ ਦੁਕਾਨਾਂ ਖੋਲਣ ਨੂੰ ਮਿਲੀ ਇਜਾਜ਼ਤ ? ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ