paddy procured khanna mandi: ਲੁਧਿਆਣਾ (ਤਰਸੇਮ ਭਾਰਦਵਾਜ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਪਹਿਲੇ ਹੀ ਦਿਨ ਸਰਕਾਰੀ ਏਜੰਸੀਆਂ ਨੇ ਕਿਸਾਨਾਂ ਦੀ 7200 ਕੁਇੰਟਲ ਝੋਨੇ ਦੀ ਖਰੀਦ ਹੋਈ। ਮੰਡੀ ‘ਚ ਹੁਣ ਤੱਕ 16000 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ 256 ਕਰੋੜ ਬਕਾਇਆ ਨਹੀਂ ਦਿੱਤਾ ਗਿਆ ਤਾਂ ਪੰਜਾਬ ਦੇ ਆੜ੍ਹਤੀ 1 ਅਕਤੂਬਰ ਤੋਂ ਮੰਡੀ ਨੂੰ ਬੰਦ ਕਰ ਸੜਕਾਂ ‘ਤੇ ਆ ਜਾਣਗੇ।
ਇਸ ਦੇ ਨਾਲ ਖੰਨਾ ‘ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ 256 ਕਰੋੜ ਰੁਪਏ ਦਾ ਬਕਾਇਆ ਜਲਦ ਜਾਰੀ ਕੀਤਾ ਜਾਵੇ। ਜੇਕਰ ਜਲਦ ਭੁਗਤਾਨ ਨਹੀਂ ਕੀਤਾ ਜਾ ਗਿਆ ਤਾਂ ਆੜ੍ਹਤੀਏ 1 ਅਕਤੂਬਰ ਤੋਂ ਮੰਡੀ ਬੰਦ ਕਰ ਸੜਕਾਂ ‘ਤੇ ਆ ਜਾਣਗੇ।