panchayat machhiwada stood first state national award 25 lakhs ਲੁਧਿਆਣਾ, (ਤਰਸੇਮ ਭਾਰਦਵਾਜ)-ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਦੀਨ ਦਿਆਲ ਉਪਾਧਿਆਏ ਪੁਰਸਕਾਰ ਮੁਕਾਬਲਿਆਂ ਦੇ ਤਹਿਤ ਜ਼ਿਲੇ ਦੀ ਪੰਚਾਇਤ ਸਮਿਤੀ ਮਾਛੀਵਾੜਾ ਅਤੇ ਗ੍ਰਾਮ ਪੰਚਾਇਤ ਰੂੜੇਵਾਲ ਨੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ।25 ਲੱਖ ਦਾ ਨੈਸ਼ਨਲ ਐਵਾਰਡ ਲੈ ਕੇ ਪੰਜਾਬ ‘ਚ ਮਾਛੀਵਾੜਾ ਪਹਿਲੇ ਨੰਬਰ ‘ਤੇ ਹੈ।ਜਦੋਂਕਿ ਸੂਬੇ ਦੇ 13 ਪਿੰਡ ‘ਚੋਂ ਰੂੜੇਵਾਲ ਨੂੰ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।ਪੰਚਾਇਤ ਸਮਿਤੀ ਅਤੇ ਗ੍ਰਾਮ ਪੰਚਾਇਤ ਨੇ ਵਿਕਾਸ ਦੇ ਕੰਮਾਂ ਨੂੰ ਸਭ ਤੋਂ ਜਿਆਦਾ ਮਾਨਤਾ ਦਿੱਤੀ ਗਈ ਸੀ ਅਤੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਇਸ ਤੋਂ ਬਿਨਾਂ ਪਿੰਡ ਨੂੰ ਕੂੜਾ ਮੁਕਤ ਬਣਾਉਣ ‘ਚ ਸਭ ਤੋਂ ਜਿਆਦਾ ਕੰਮ ਕੀਤਾ ਗਿਆ ਹੈ।
ਇਸ ਦੇ ਤਹਿਤ ਦੇਸ਼ ਭਰ ਦੀਆਂ ਕਮੇਟੀਆਂ ਅਤੇ ਪੰਚਾਇਤਾਂ ‘ਚੋਂ ਪਿੰਡ ਰੂੜੇਵਾਲ ਅਤੇ ਪੰਚਾਇਤ ਕਮੇਟੀ ਮਾਛੀਵਾੜਾ ਦੇ ਬਿਹਤਰੀਨ ਕੰਮ ਦੇ ਚਲਦਿਆਂ ਨੈਸ਼ਨਲ ਐਵਾਰਡ ਮਿਲਿਆ ਹੈ।ਦੱਸਣਯੋਗ ਹੈ ਕਿ ਦੇਸ਼ ਭਰ ‘ਚੋਂ ਲੁਧਿਆਣਾ ਜ਼ਿਲੇ ਦਾ ਨਾਮ ਰੌਸ਼ਨ ਹੋਇਆ ਹੈ।ਇਸਦੀ ਪੁਸ਼ਟੀ ਬੀ.ਡੀ.ਪੀ.ਓ. ਰਾਜਵਿੰਦਰ ਕੌਰ ਅਤੇ ਪੰਚਾਇਤ ਅਫਸਰ ਗੁਰਚਰਨ ਸਿੰਘ ਵਲੋਂ ਦਿੱਤੀ ਗਈ ਹੈ।
ਪੰਚਾਇਤ ਅਫਸਰ ਦਾ ਕਹਿਣਾ ਹੈ ਕਿ ਪੰਚਾਇਤ ਕਮੇਟੀਆਂ ‘ਚੋਂ ਰਾਜ ਪੱਧਰ ‘ਤੇ ਨੈਸ਼ਨਲ ਐਵਾਰਡ ਦੇ ਲਈ ਲੁਧਿਆਣਾ ਤੋਂ ਮਾਛੀਵਾੜਾ ਅਤੇ ਨਵਾਂਸ਼ਹਿਰ ਦੀ ਗ੍ਰਾਮ ਪੰਚਾਇਤ ਨੇ ਹਿੱਸਾ ਲਿਆ ਸੀ।ਮੁਕਾਬਲੇ ਦੌਰਾਨ ਮਾਛੀਵਾੜਾ ਪੰਚਾਇਤ ਕਮੇਟੀ ਦਿੱਤੇ ਗਏ ਨਿਯਮਾਂ ‘ਤੇ ਪੂਰੀ ਤਰ੍ਹਾਂ ਨਾਲ ਖਰੀ ਉਤਰੀ ਅਤੇ ਕੇਂਦਰ ਦੀਆਂ ਟੀਮਾਂ ਨੇ ਪੰਚਾਇਤ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਮੁਕਾਬਲੇ ਅਨੁਸਾਰ ਸਕੋਰ ਦਿੱਤੇ ਗਏ।ਸਟੇਟ ਪੱਧਰੀ ਮੀਟਿੰਗਾਂ ਨੂੰ ਅਟੈਂਡ ਕੀਤਾ ਗਿਆ, ਪੰਚਾਇਤਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ, ਈ-ਗਵਰਨੈਂਸ ਸਿਸਟਮ ਲਾਗੂ ਕਰਨਾ, ਪੰਚਾਇਤਾਂ ਦਾ ਵਿਕਾਸ,ਕੇਂਦਰ ਅਤੇ ਰਾਜ ਸਰਕਾਰਾਂ ਦੀ ਗ੍ਰਾਮੀਣ ਪੱਧਰ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ।ਜਦੋਂਕਿ ਕਮੇਟੀ ਅਧੀਨ ਆਉਂਦਿਆਂ 116 ਪੰਚਾਇਤਾਂ ਦੀ ਮੀਟਿੰਗਾਂ ਦਾ ਪੂਰਾ ਰਿਕਾਰਡ ਸਹੀ ਪਾਇਆ ਗਿਆ ਹੈ।ਇਸ ਦੇ ਤਹਿਤ ਨੈਸ਼ਨਲ ਐਵਾਰਡ ਲਈ ਪੰਜਾਬ ‘ਚ ਪਹਿਲੇ ਨੰਬਰ ‘ਤੇ ਪੰਚਾਇਤ ਕਮੇਟੀ ਨੂੰ ਚੁਣਿਆ ਗਿਆ ਹੈ।ਦੇਸ਼ ਭਰ ‘ਚ 55000 ਪੰਚਾਇਤਾਂ ‘ਚੋਂ 306 ਗ੍ਰਾਮ ਪੰਚਾਇਤਾਂ ਦਾ ਕੰਮ ਸਹੀ ਹੈ, ਗ੍ਰਾਮ ਪੰਚਾਇਤਾਂ ‘ਚ 6ਵਾਂ ਰੈਂਕ ਪਿੰਡ ਰੂੜੇਵਾਲ ਦੀ ਪੰਚਾਇਤ ਨੇ ਹਾਸਲ ਕੀਤਾ ਹੈ।