passengers message booked tickets farmers: ਲੁਧਿਆਣਾ (ਤਰਸੇਮ ਭਾਰਦਵਾਜ)- ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਵੱਲੋਂ ਹਾਲੇ ਵੀ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਦੇ ਚੱਲਦਿਆਂ ਪੰਜਾਬ ਅਤੇ ਜੰਮੂ ‘ਚ ਟ੍ਰੇਨਾਂ ਬੰਦ ਹਨ। ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਹੀ ਜੋ ਯਾਤਰੀ ਪੰਜਾਬ ਅਤੇ ਜੰਮੂ ਤੋਂ ਟਰੇਨ ‘ਚ ਟਿਕਟ ਰਿਜ਼ਰਵ ਕਰਵਾ ਚੁੱਕੇ ਹਨ, ਉਨ੍ਹਾਂ ਯਾਤਰੀਆਂ ਨੂੰ ਉਸ ਦੇ ਰੇਲਵੇ ‘ਚ ਰਜਿਸਟਰ ਕਰਵਾਏ ਮੋਬਾਇਲ ਨੰਬਰ ‘ਤੇ ਮੈਸੇਜ ਭੇਜਿਆ ਜਾ ਰਿਹਾ ਹੈ। ਮੈਸੇਜ ‘ਚ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ‘ਚ ਟ੍ਰੇਨਾਂ ਬੰਦ ਹਨ। ਅੰਮ੍ਰਿਤਸਰ, ਜਲੰਧਰ, ਜੰਮੂ, ਕਟੜਾ, ਲੁਧਿਆਣਾ ਸਮੇਤ ਹੋਰ ਸਟੇਸ਼ਨ ਤੋਂ ਟਿਕਟ ਕੰਫਰਮ ਵਾਲੇ ਯਾਤਰੀ ਯਾਤਰਾ ਵਾਲੇ ਦਿਨ ਅੰਬਾਲਾ ਤੋਂ ਟ੍ਰੇਨ ਲੈ ਸਕਦੇ ਹਨ। ਰੇਲਵੇ ਦੇ ਇਸ ਮੈਸੇਜ ਨਾਲ ਹਜ਼ਾਰਾਂ ਦੀ ਗਿਣਤੀ ‘ਚ ਯਾਤਰੀ ਹੁਣ ਅੰਬਾਲਾ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਥੋਂ ਟ੍ਰੇਨ ਫੜ ਕੇ ਦਿੱਲੀ, ਯੂ.ਪੀ ਅਤੇ ਬਿਹਾਰ ਸਮੇਤ ਹੋਰ ਜ਼ਿਲ੍ਹਿਆਂ ਦੇ ਲਈ ਸਫਰ ਕਰ ਰਹੇ ਹਨ। ਫਿਰੋਜ਼ਪੁਰ ਡੀਵੀਜ਼ਨ ਦੇ ਸੀਨੀਅਰ ਡੀ.ਸੀ.ਐੱਨ ਚੇਤਨ ਤਨੋਜਾ ਨੇ ਦੱਸਿਆ ਕਿ ਟ੍ਰੇਨਾ ਨਾ ਚੱਲਣ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਯਾਤਰੀਆਂ ਨੂੰ ਅੰਬਾਲਾ ਤੋਂ ਟ੍ਰੇਨ ਫੜਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੀ ਟਿਕਟ ਕਨਫਰਮ ਹੈ।
ਯਾਤਰੀ ਨੇ ਅੰਬਾਲਾ ਤੋਂ ਟ੍ਰੇਨ ਨਾ ਫੜੀ ਤਾਂ ਰੱਦ ਹੋ ਜਾਵੇਗੀ ਟਿਕਟ-
ਇਨ੍ਹਾਂ ਦਿਨਾਂ ਦੌਰਾਨ ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਕਟੜਾ ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਅੰਬਾਲਾ ਤੋਂ ਚੱਲ ਰਹੀਆਂ ਹਨ। ਅਜਿਹੇ ‘ਚ ਯਾਤਰੀਆਂ ਦੇ ਕੋਲ ਅੰਬਾਲਾ ਤੋਂ ਟ੍ਰੇਨ ਫੜਨ ਦਾ ਮੌਕਾ ਹੈ। ਜੇਕਰ ਕੋਈ ਯਾਤਰੀ ਅੰਬਾਲਾ ਪਹੁੰਚ ਕੇ ਟ੍ਰੇਨ ‘ਚ ਸਫਰ ਨਹੀਂ ਕਰਦਾ ਹੈ ਤਾਂ ਉਸ ਦੀ ਅਗਲੇ ਸਟੇਸ਼ਨ ਤੱਕ ਪਹੁੰਚਣ ‘ਤੇ ਕਨਫਰਮ ਟਿਕਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਅੰਬਾਲਾ ਤੱਕ ਟਿਕਟ ਰੱਦ ਨਾ ਹੋਣ ਦਾ ਆਪਸ਼ਨ ਸਿਰਫ ਕਿਸਾਨਾਂ ਦੇ ਪੰਜਾਬ ‘ਚ ਚੱਲ ਰਹੇ ਰੇਲ ਰੋਕੋ ਅੰਦੋਲਨ ਤੱਕ ਹੀ ਹੈ। ਮਤਲਬ ਕਿ ਅੰਮ੍ਰਿਤਸਰ ਤੋਂ ਜੇਕਰ ਕਿਸੇ ਵਿਅਕਤੀ ਦਾ ਟਿਕਟ ਕਨਫਰਮ ਹੈ ਤਾਂ ਉਹ ਆਪਣੀ ਸੀਟ ਤੇ ਨਾ ਮਿਲਿਆ ਤਾਂ ਜਲੰਧਰ ਤੱਕ ਆਉਂਦੇ ਹੀ ਟਿਕਟ ਚੈਕਿੰਗ ਸਟਾਫ ਦੁਆਰਾ ਉਸ ਦਾ ਟਿਕਟ ਰੱਦ ਕਰ ਦਿੱਤਾ ਜਾਂਦਾ ਹੈ।
ਰੋਜ਼ਾਨਾ ਲਗਭਗ 6 ਹਜ਼ਾਰ ਯਾਤਰੀਆਂ ਨੂੰ ਕੀਤਾ ਜਾ ਰਿਹਾ ਮੈਸੇਜ਼-
ਕੋਰੋਨਾ ਕਾਰਨ 24 ਸਤੰਬਰ ਤੋਂ ਪਹਿਲਾਂ ਸਿਰਫ 14 ਟ੍ਰੇਨਾਂ ਪੰਜਾਬ ਅਤੇ ਜੰਮੂ, ਕਟੜਾ ਤੋਂ ਚੱਲਦੀਆਂ ਸੀ। ਇਨ੍ਹਾਂ 14 ਟ੍ਰੇਨਾਂ ‘ਚ ਰੋਜ਼ਾਨਾ ਲਗਭਗ 6 ਹਜ਼ਾਰ ਯਾਤਰੀ ਟਿਕਟ ਬੁੱਕ ਕਰਵਾ ਸਫਰ ਕਰਦਾ ਸੀ। ਹੁਣ ਅੰਬਾਲਾ ਤੋਂ ਬਾਅਦ ਕਿਸੇ ਵੀ ਗੱਡੀ ਨੂੰ ਪੰਜਾਬ ‘ਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਅਜਿਹੇ ‘ਚ ਜਿਨ੍ਹਾਂ ਦੀ ਟਿਕਟ ਕੰਨਫਰਮ ਹੈ ਉਹ ਲੋਕ ਹੀ ਯਾਤਰਾ ਵਾਲੇ ਦਿਨ ਅੰਬਾਲਾ ਤੋਂ ਆਪਣੀ ਟ੍ਰੇਨ ਤੇ ਉਸੇ ਟਿਕਟ ਤੇ ਸਫਰ ਕਰ ਸਕਦੇ ਹਨ।
ਇਹ ਵੀ ਦੇਖੋ: ਠੰਡ ਦੇ ਮੌਸਮ ਦੀ ਪਹਿਲੀ ਧੁੰਦ ਦੇਖ ਖੁਸ਼ ਹੋਏ ਲੋਕ, ਦਿਸੰਬਰ ਵਰਗਾ ਮਾਹੌਲ ਬਣਿਆ ਨਵੰਬਰ ‘ਚ…