patients healthy yellow zone: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 18 ਹਜ਼ਾਰ ਤੋਂ ਜਿਆਦਾ ਮਰੀਜ਼ਰ ਸਿਹਤਯਾਬ ਹੋ ਚੁੱਕੇ ਹਨ। ਇਸ ਦਾ ਮਤਲਬ ਕੁੱਲ ਪਾਜ਼ੀਟਿਵ ਮਾਮਲਿਆਂ ‘ਚੋਂ 93.35 ਫੀਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚ ਹੁਣ ਸਿਰਫ 2.46 ਫੀਸਦੀ ਭਾਵ 477 ਹੀ ਸਰਗਰਮ ਮਾਮਲੇ ਹਨ। ਹੁਣ ਜ਼ਿਲ੍ਹਾਂ ਓਰੇਂਜ ਤੋਂ ਯੈਲੋ ਜ਼ੋਨ ‘ਚ ਪਹੁੰਚ ਚੁੱਕਿਆ ਹੈ।
28 ਸਤੰਬਰ ਤੋਂ ਹੁਣ ਤੱਕ ਜ਼ਿਲ੍ਹੇ ‘ਚ 1852 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 3 ਅਗਸਤ ਤੋਂ 13 ਸਤੰਬਰ ਤੱਕ ਜ਼ਿਲ੍ਹਾਂ ਰੈੱਡ ਜ਼ੋਨ ‘ਚ ਰਿਹਾ ਸੀ, ਜੋ ਕਿ ਸੂਬੇ ‘ਚ ਸਭ ਤੋਂ ਲੰਬਾ ਸਮਾਂ ਰਿਹਾ ਹੈ। 14 ਤੋਂ 27 ਸਤੰਬਰ ਤੱਕ ਓਰੇਂਜ ਜ਼ੋਨ ‘ਚ ਰਿਹਾ ਹੈ। ਇਹ ਜ਼ਿਲ੍ਹੇ ਲਈ ਰਾਹਤ ਭਰੀ ਖਬਰ ਹੈ ਕਿ ਜ਼ਿਲ੍ਹਾਂ ਹੁਣ ਯੈਲੋ ਜ਼ੋਨ ‘ਚ ਪਹੁੰਚਿਆ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਖ 19339 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ‘ਚੋਂ 808 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਜ਼ਿਲ਼੍ਹੇ ‘ਚੋਂ 13 ਮਰੀਜ਼ ਵੈਟੀਲੇਟਰ ‘ਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹੁਣ ਤੱਕ 2506 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚ ਹੁਣ ਸਿਰਫ 81 ਹੀ ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 331893 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 330399 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ 308554 ਦੀ ਰਿਪੋਰਟ ਨੈਗੇਟਿਵ ਆਈ ਹੈ।