pau scientist global leval: ਲੁਧਿਆਣਾ (ਤਰਸੇਮ ਭਾਰਦਵਾਜ)- ਸੰਸਾਰ ਪ੍ਰਸਿੱਧ ਅਮਰੀਕਾ ਦੀ ਸਟੈਨਫੋਰਡ ਯੂਨਵਿਰਸਿਟੀ ਵਲੋਂ ਹਾਲ ਹੀ ਦੌਰਾਨ ਜਾਰੀ ਵਿਸ਼ਵ ਦੇ ਸਰਵੋਤਮ ਦੋ ਪ੍ਰਤੀਸ਼ਤ ਵਿਗਿਆਨੀਆਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ‘ਚ ਵੱਖ ਵੱਖ ਖੇਤਰਾਂ ਦੇ 100 ਤੋਂ ਜਿਆਦਾ ਭਾਰਤੀ ਵਿਗਿਆਨੀ ਸ਼ਾਮਲ ਕੀਤੇ ਗਏ ਹਨ ਅਤੇ ਇਨ੍ਹਾਂ ਭਾਰਤੀ ਵਿਗਿਆਨੀਆਂ ‘ਚੋਂ 2 ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਵਿਗਿਆਨੀ ਹਨ, ਜਿਹਨਾਂ ਦੇ ਨਾਂ ਭੂਮੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਡੀ. ਕੇ. ਬੇਂਬੀ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਸਾਬਕਾ ਮੁਖੀ ਡਾ. ਵੀ.ਪੀ ਸੇਠੀ ਸ਼ਾਮਿਲ ਹਨ।
ਸਟੈਨਫੋਰਡ ਦੇ ਮਾਹਿਰਾਂ ਨੇ ਸਿਖਰਲੇ ਵਿਗਿਆਨੀਆਂ ਦੀ ਇਹ ਸੂਚੀ ਤਿਆਰ ਕਰਦੇ ਹੋਏ ਖੋਜ ਦੇ ਪ੍ਰਭਾਵ ਅਤੇ ਉਤਪਾਦਕਤਾ ਨੂੰ ਧਿਆਨ ‘ਚ ਰੱਖਿਆ ਹੈ। ਇਹਨਾਂ ਵਿਗਿਆਨੀਆਂ ਦੇ 1996 ਤੋਂ 2020 ਤੱਕ ਪਿਛਲੇ 25 ਸਾਲਾਂ ਦੇ ਕਾਰਜ ਦੇ ਆਧਾਰ ‘ਤੇ ਇਹ ਸੂਚੀ ਤਿਆਰ ਕੀਤੀ ਗਈ ਹੈ। ਦੂਜੇ ਪਾਸੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਹਨਾਂ ਮਾਹਿਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ।
ਇਹ ਵੀ ਦੇਖੋ–