PAU Second Counseling seats: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਅੰਡਰ ਗ੍ਰੈਜੂਏਟ ਕੋਰਸਾਂ ਦੇ ਲਈ ਦੂਜੇ ਰਾਊਂਡ ਦੀ ਕਾਊਂਸਲਿੰਗ ਦਾ ਆਯੋਜਨ ਸੋਮਵਾਰ ਨੂੰ ਕੀਤਾ ਗਿਆ। ਦੂਜੇ ਰਾਊਂਡ ‘ਚ ਬੀ.ਐੱਸ.ਸੀ ਐਗਰੀਕਲਚਰ ਦੀ ਜਨਰਲ ਕੈਟਾਗਿਰੀ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਇਸ ‘ਚ ਪੀ.ਏ.ਯੂ ਕੈਂਪਸ ਅਤੇ ਆਊਟ ਕੈਂਪਸ ਦੀਆਂ 2 ਹੀ ਸੀਟਾਂ ਬਾਕੀਆਂ ਬਚੀਆਂ ਹਨ। ਬੀ.ਐੱਸ.ਸੀ ਹਾਰਟੀਕਲਚਰ ‘ਚ ਜਨਰਲ ਦੀਆਂ 4 ਸੀਟਾਂ ਬਾਕੀ ਹਨ। ਬੀਟੈੱਕ ਬਾਇਓਟੈਕਨਾਲੋਜੀ ‘ਚ 35 ਸੀਟਾਂ ਖਾਲੀ ਹਨ। ਬੀਟੈੱਕ ਫੂਡ ਟਕਨਾਲੌਜੀ ‘ਚ 31 ਸੀਟਾਂ ਬਾਕੀ ਹਨ। ਬੀ.ਐੱਸ.ਸੀ ਨਿਊਟ੍ਰੀਸ਼ਨ ਦੇ ਲਈ 33 ਅਤੇ ਬੀ.ਐੱਸ.ਸੀ ਕਮਿਊਨਿਟੀ ਸਾਇੰਸ ਲਈ 39 ਸੀਟਾਂ ਬਾਕੀ ਹਨ।
ਦੂਜੀ ਕਾਊਂਸਲਿੰਗ ‘ਚ ਬੀ.ਐੱਸ.ਸੀ ਐਗਰੀਕਲਚਰ ਦੀਆਂ 36, ਬੀ.ਐੱਸ.ਸੀ ਹਾਰਟੀਕਲਚਰ ਦੀਆਂ 25, ਬੀਟੈੱਕ ਬਾਇਓਟੈਕਨਾਲੌਜੀ 16 ਸੀਟਾਂ ਅਤੇ ਬੀ.ਐੱਸ.ਸੀ ਕਮਿਊਨਿਟੀ ਸਾਇੰਸ ਦੀਆਂ 11 ਸੀਟਾਂ ‘ਤੇ ਐਡਮਿਸ਼ਨ ਹੋਈ ਹੈ। ਇੰਟੀਗ੍ਰੇਟਿਡ ਐੱਮ.ਐੱਸ.ਸੀ ਆਨਰਜ਼ ਕੋਰਸ ਦੇ ਲਈ ਬਾਟਨੀ ਦੀਆਂ 7, ਬਾਇਓਕੈਮਿਸਟਰੀ ਦੀਆਂ 17, ਕੈਮਿਸਟਰੀ ਦੀਆਂ 12, ਮਾਈਕ੍ਰੋਬਾਇਓਲੌਜੀ ਦੀਆਂ 13 ਸੀਟਾਂ ਖਾਲੀ ਹਨ। ਖੇਤੀਬਾੜੀ ਕਾਲਜ ਦੇ ਡੀਨ ਡਾ.ਕਿਰਨਜੀਤ ਸਿੰਘ ਥਿੰਦ ਨੇ ਦੱਸਿਆ ਹੈ ਕਿ ਹੋਰ ਕੋਰਸਾਂ ਦੀਆਂ ਬਾਕੀ ਰਹਿੰਦੀਆਂ ਸੀਟਾਂ ਲਈ ਕਾਊਂਸਲਿੰਗ ਅੱਜ ਭਾਵ ਮੰਗਲਵਾਰ ਨੂੰ ਕੀਤੀ ਜਾਵੇਗੀ।