PAU second place university ranking: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਨੂੰ ਇੰਡੀਅਨ ਕਾਊਂਸਿਲ ਆਫ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ) ਨਵੀਂ ਦਿੱਲੀ ਵੱਲੋਂ ਐਲਾਨੇ ਐਗਰੀਕਲਚਰਲ ਯੂਨੀਵਰਸਿਟੀ ਅਤੇ ਇੰਸਟੀਚਿਊਟ 2020 ਦੀ ਰੈਕਿੰਗ ‘ਚ ਦੇਸ਼ ਭਰ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸਟੇਟ ਐਗਰੀਕਲਚਰ ਯੂਨੀਵਰਸਿਟੀ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਰੈਕਿੰਗ ਸਰਟੀਫਿਕੇਟ ਦਿੱਤਾ ਗਿਆ। ਯੂਨੀਵਰਸਿਟੀ ਦੇਸ਼ ਦੀ ‘ਹਰੀ ਕ੍ਰਾਂਤੀ’ ਅਤੇ ਹੋਰ ਵਿਕਾਸ ਕੰਮਾਂ ‘ਚ ਯੋਗਦਾਨ ਦੇਣ ‘ਚ ਸਫਲ ਰਹੀ ਹੈ। ਡਾ.ਢਿੱਲੋ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੂੰ ਇਸ ਐਵਾਰਡ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਇਹ ਐਵਾਰਡ ਪੂਰੇ ਸਟਾਫ ਅਤੇ ਫੈਕਲਟੀ ਦੁਆਰਾ ਖੇਤੀ ਰਿਸਰਚ, ਟੀਚਿੰਗ ਅਤੇ ਐਕਸਟੈਂਸ਼ਨ ਦੀ ਮਿਹਨਤ ਤੋਂ ਸਫਲ ਹੋਇਆ ਹੈ।
ਯੂਨੀਵਰਸਿਟੀ ਦੁਆਰਾ ਜਲਦ ਪੱਕਣ ਵਾਲੀ ਫਸਲਾਂ ਦੀਆਂ ਕਿਸਮਾਂ ਦੀ ਕਾਢ ਕੱਢਣ ਤੋਂ ਇਲਾਵਾ ਫਸਲ ਰਹਿੰਦ-ਖੂੰਹਦ ਪ੍ਰਬੰਧਨ, ਪਾਣੀ ਪ੍ਰਬੰਧਨ, ਫਸਲਾਂ ‘ਚ ਕੀੜਿਆਂ ਦੇ ਪ੍ਰਬੰਧਨ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਪੀ.ਏ.ਯੂ ਦੁਆਰਾ 1995 ‘ਚ ਬੈਸਟ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਐਵਾਰਡ ਹਾਸਲ ਕੀਤਾ ਸੀ। ਪੀ.ਏ.ਯੂ 2017 ‘ਚ ਦੇਸ਼ ਭਰ ਦੀ ਟਾਪ ਯੂਨੀਵਰਸਿਟੀ ‘ਚ ਟਾਪ 100 ਇੰਸਟੀਚਿਊਟ ‘ਚ ਐਗਰੀਕਲਚਰਲ ਯੂਨੀਵਰਸਿਟੀ ‘ਚ ਦੂਜਾ ਅਤੇ ਪੰਜਾਬ ਦੀ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪਾਉਣ ‘ਚ ਸਫਲ ਰਹੀ ਸੀ।
ਇਹ ਵੀ ਦੇਖੋ—