pau unions employees protest: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੀਆਂ ਤਿੰਨੋਂ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਅੱਠਵੇਂ ਦਿਨ ਯੂਨੀਵਰਸਿਟੀ ਕੈਂਪਸ ਵਾਈਸ ਚਾਂਸਲਰ ਮੁਰਦਾਬਾਦ ਤੇ ਰਜਿਸਟਰਾਰ ਮੁਰਦਾਬਾਦ ਦੇ ਨਾਅਰਿਆ ਨਾਲ ਗੂੰਜ ਉੱਠਿਆ, ਇਸ ਦੇ ਨਾਲ ਵੀਸੀ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਵੀ ਵਰਕਰਾਂ ਨੇ ਸਾੜ ਦਿੱਤੀਆਂ। ਦਰਅਸਲ ਨਾਨ-ਟੀਚਿੰਗ ਮੁਲਾਜ਼ਮ, ਟੀਚਰਜ਼ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਭਾਰੀ ਗਿਣਤੀ ‘ਚ ਇੱਕਠੇ ਹੋ ਕੇ ਰੋਸ ਮਾਰਚ ਕੱਢਿਆ। ਅੱਜ ਦੇ ਰੋਸ ਮਾਰਚ ‘ਚ ਇਸਤਰੀ ਮੁਲਾਜ਼ਮਾਂ ਨੇ ਵੀ ਭਾਰੀ ਗਿਣਤੀ ‘ਚ ਹਿੱਸਾ ਲਿਆ।
ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀ. ਏ. ਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਪ੍ਰੀਤ ਕਿੰਗਰਾ ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਨੇ ਐਲਾਨ ਕੀਤਾ ਜੇਕਰ ਮੁਲਾਜ਼ਮਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕਰਦੇ ਹੇਏ ਪੀ. ਏ. ਯੂ. ਦੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਪੀ. ਏ. ਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਡਾ. ਹਰਮੀਤ ਕਿੰਗਰਾ, ਡਾ. ਕੇ. ਐਸ. ਸਾਘਾਂ, ਪੀ. ਏ. ਯੂ. ਇੰਪਲਾਈਜ਼ ਯੂਨੀਅਨ ਵੱਲੋਂ ਮੋਹਨ ਲਾਲ, ਸੁਰਜੀਤ ਸਿੰਘ ਅਤੇ ਕਲਾਸ ਫੋਰ ਵੱਲੋ ਪ੍ਰਧਾਨ ਕਮਲ ਸਿੰਘ ਧਰਨੇ ‘ਤੇ ਬੈਠੇ।
ਵਰਕਰਾਂ ਨੇ ਮੰਗ ਕੀਤੀ ਹੈ ਕਿ 9 ਜੁਲਾਈ 2012 ਤੱਕ ਭਰਤੀ ਹੋਏ ਮੁਲਾਜ਼ਮਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਾਰ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਦੇ ਨਾਲ ਹੀ ਟੈਕਨੀਕਲ ਸਟਾਫ ਦੀ ਤਰੱਕੀ ਦੇ ਲਈ ਐਕਸਪੀਰੀਅੰਸ ਦੇ ਸਮੇਂ ਨੂੰ ਘਟਾਇਆ ਜਾਵੇ।ਇਸ ਤੋਂ ਇਲਾਵਾ ਖਾਲੀਆਂ ਪੋਸਟਾਂ ਨੂੰ ਤਰੁੰਤ ਭਰੀਆਂ ਜਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।