peoples celebrate lohri festival: ਲੁਧਿਆਣਾ (ਤਰਸੇਮ ਭਾਰਦਵਾਜ)- ਲੋਹੜੀ ਦੇ ਤਿਉਹਾਰ ਲਈ ਦਿਨ ਭਰ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲੇਗਾ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਬੱਚੇ ਹੀ ਨਹੀਂ ਬਲਕਿ ਸਗੋਂ ਨੌਜਵਾਨ ਵੀ ਉਤਸ਼ਾਹ ਨਾਲ ਮਨਾਉਂਦੇ ਹਨ ਹਾਲਾਂਕਿ ਇਸ ਤਿਉਹਾਰ ਲਈ ਇਕ ਦਿਨ ਪਹਿਲਾਂ ਤੋਂ ਹੀ ਨੌਜਵਾਨਾਂ ਨੇ ਸਾਰੀਆਂ ਤਿਆਰੀਆਂ ਅਤੇ ਖਰੀਦਦਾਰੀ ਕਰ ਲਈ ਸੀ। ਤਿਉਹਾਰ ਦੇ ਦਿਨ ਸਵੇਰ ਤੋਂ ਹੀ ਰੌਣਕ ਭਰਿਆ ਮਾਹੌਲ ਦੇਖਣ ਨੂੰ ਮਿਲੇਗਾ।
ਦੱਸਣਯੋਗ ਹੈ ਕਿ ਆਸਮਾਨ ‘ਚ ਹਰ ਪਾਸੇ ਪਤੰਗ ਹੀ ਪਤੰਗ ਦੇਖਣ ਨੂੰ ਮਿਲਣਗੇ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਹਰ ਕੋਈ ਗਰੁੱਪ ‘ਚ ਮਨਾਉਣਾ ਪਸੰਦ ਕਰਦਾ ਹੈ। ਨੌਜਵਾਨ ਵਿਸ਼ੇਸ਼ ਤੌਰ ‘ਤੇ ਆਪਣੇ ਦੋਸਤਾਂ ਨਾਲ ਇਕੱਠੇ ਹੋਣਗੇ ਅਤੇ ਇਸ ਦੌਰਾਨ ਪਤੰਗਬਾਜ਼ੀ ਵੀ ਕਰਨਗੇ। ਪਤੰਗਬਾਜ਼ੀ ਦੇ ਨਾਲ-ਨਾਲ ਲਾਊਡ ਮਿਊਜਿਕ ਵੀ ਲੋਹੜੀ ‘ਤੇ ਆਮ ਗੱਲ ਹੈ। ਇਕ ਪਾਸੇ ਮਿਊਜਿਕ, ਮਸਤੀ ਅਤੇ ਪਤੰਗਬਾਜ਼ੀ ਤਿੰਨੇ ਇਕੱਠੇ ਦੇਖਣ ਨੂੰ ਮਿਲਣਗੇ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੋਹੜੀ ਦੇ ਦਿਨ ਬਾਰਿਸ਼ ਹੋਣ ਦੇ ਕਾਰਨ ਉਹ ਪਤੰਗਬਾਜ਼ੀ ਨਹੀਂ ਸਕੇ ਸੀ ਤੇ ਅੱਜ ਲੋਹੜੀ ਦੇ ਦਿਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਹਨ। ਉਮੀਦ ਹੈ ਕਿ ਮੌਸਮ ਸਾਫ ਰਹੇਗਾ।
ਇਹ ਵੀ ਦੇਖੋ–