plan distribute work service centers: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲ੍ਹਾਂ ਪ੍ਰਸ਼ਾਸਨ ਨੇ 1 ਸਤੰਬਰ ਤੋਂ ਨਵੇਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਸ਼ਹਿਰੀ ਖੇਤਰ ਦੇ ਸੇਵਾ ਕੇਦਰਾਂ ਦਾ ਕੰਮ 2 ਸ਼ਿਫਟਾਂ ‘ਚ ਵੰਡ ਦਿੱਤਾ ਗਿਆ ਸੀ। ਤਰਕ ਸੀ ਕਿ ਲੋਕ ਸਵੇਰੇ-ਸ਼ਾਮ ਦੀ ਸ਼ਿਫਟ ‘ਚ ਵੰਡਿਆ ਜਾਵੇਗਾ। ਇਸ ਤੋਂ ਸੇਵਾ ਕੇਦਰਾਂ ‘ਚ ਭੀੜ ਘੱਟ ਹੋਵੇਗੀ ਪਰ ਇਹ ਪਲਾਨ ਫੇਲ ਸਾਬਿਤ ਹੋ ਰਿਹਾ ਹੈ।
ਹੁਣ ਹਾਲਾਤ ਇਹ ਹਨ ਕਿ ਸਵੇਰ ਦੀ ਸ਼ਿਫਟ ‘ਚ ਹੀ ਲੋਕਾਂ ਦੀ ਭੀੜ ਰਹਿੰਦੀ ਹੈ ਜਦਕਿ ਦੁਪਹਿਰ ਦੇ ਸਮੇਂ ਦੂਜੀ ਸ਼ਿਫਟ ‘ਚ ਲੋਕਾਂ ਦੀ ਗਿਣਤੀ ਘੱਟ ਜਾਂਦੀ ਹੈ। ਇਸ ਦੌਰਾਨ ਇਨ੍ਹਾਂ ਕੇਂਦਰਾਂ ‘ਚ ਚੰਦ ਘੰਟਿਆਂ ਲਈ ਉਮੜੀ ਭੀੜ ਦੇ ਕਾਰਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀਆਂ ਧੱਜੀਆਂ ਉਡਦੀਆਂ ਨਜ਼ਰ ਆ ਰਹੀਆਂ ਹਨ। ਪ੍ਰਸ਼ਾਸਨ ਦੇ ਮਕਸਦ ਦੇ ਉਲਟ ਕੋਰੋਨਾ ਦਾ ਖਤਰਾ ਘੱਟ ਹੋਣ ਦੇ ਬਜਾਏ ਵੱਧ ਗਿਆ ਹੈ।
ਦੱਸਣਯੋਗ ਹੈ ਕਿ ਹੁਣ ਸਮੱਸਿਆ ਇਹ ਆ ਰਹੀ ਹੈ ਕਿ ਪਹਿਲੀ ਸ਼ਿਫਟ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲਗਭਗ ਪੂਰੇ ਦਿਨ ਦਾ ਕੰਮ ਨਿਪਟਾਉਣਾ ਪੈ ਰਿਹਾ ਹੈ ਜਦਕਿ ਦੂਜੀ ਸ਼ਿਫਟ ਵਾਲੇ ਕਰਮਚਾਰੀਆਂ ਦੇ ਹਿੱਸੇ ‘ਚ 10 ਫੀਸਦੀ ਹੀ ਕੰਮ ਆਉਂਦਾ ਹੈ। ਅਜਿਹੇ ‘ਚ ਕੇਂਦਰਾਂ ‘ਚ ਭੀੜ ਘੱਟ ਕਰਨ ਦੀ ਬਜਾਏ ਭੀੜ ਇਕੱਠੀ ਹੋਣਾ ਅਤੇ ਦੇਰ ਤੱਕ ਇਕੱਠੇ ਹੋਏ ਰਹਿਣਾ ਕੋਰੋਨਾਵਾਇਰਸ ਨੂੰ ਸੱਦਾ ਦੇ ਰਿਹਾ ਹੈ।