police commissioner issued ban orders: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਮੱਜੇਨਜ਼ਰ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਪਰ ਇੱਥੇ ਸਖਤੀ ਵਰਤਣ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਕਈ ਥਾਵਾਂ ‘ਤੇ ਲੋਕਾਂ ਵੱਲੋਂ ਵੀ ਲਾਪਰਵਾਹੀ ਵਰਤੀ ਜਾ ਰਹੀ ਹੈ। ਇਸ ਦੌਰਾਨ ਹੁਣ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ‘ਪਾਬੰਦੀ ਆਦੇਸ਼’ ਜਾਰੀ ਕੀਤਾ ਹੈ, ਜਿਸ ਦੇ ਤਹਿਤ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੇਕਰ ਕਿਸੇ ਵੀ ਨੇ ਆਦੇਸ਼ਾਂ ਦੀ ਉਲੰਘਣਾ ਕੀਤਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਆਦੇਸ਼ ਪੁਲਿਸ ਕਮਿਸ਼ਨਰ ਵੱਲੋਂ ਬੀਤੇ ਦਿਨ ਭਾਵ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਹੈ। ਆਦੇਸ਼ ‘ਚ ਇਸ ਪ੍ਰਕਾਰ ਦਾ ਵੇਰਵਾ ਦਿੱਤਾ ਗਿਆ ਹੈ।
-ਪੁਰਾਣਾ ਵਾਹਨ ਖਰੀਦਣ ਵਾਲੇ ਲੋਕ 30 ਦਿਨ੍ਹਾਂ ਦੌਰਾਨ ਆਪਣੇ ਨਾਂ ਕਰਵਾਉਣ। ਨਿਯਮਾਂ ਮੁਤਾਬਕ ਨੰਬਰ ਪਲੇਟ ਲਗਾਉਣ।
-ਪਤੰਗਬਾਜ਼ੀ ਦੇ ਲਈ ਖਤਰਨਾਕ ਚਾਈਨਾ ਡੋਰ (ਪਲਾਸਟਿਕ ਡੋਰ) ਦੀ ਵਰਤੋਂ ਨਾ ਕਰਨ, ਕਿਉਂਕਿ ਇਸ ‘ਤੇ ਪਾਬੰਦੀ ਹੈ। ਜੋ ਆਮ ਲੋਕਾਂ ਅਤੇ ਪੰਛੀਆਂ ਦੀ ਜਾਨ ਲਈ ਖਤਰਨਾਕ ਹੈ।
-ਪੁਲਿਸ, ਪੈਰਾਮਿਲਟਰੀ ਫੋਰਸ ਅਤੇ ਫੌਜ ਦੀ ਵਰਦੀ ਅਤੇ ਹੋਰ ਸਾਜ਼ੋ ਸਾਮਾਨ ਵੇਚਣ ਵਾਲੇ ਦੁਕਾਨਦਾਰ ਮੁਕੰਮਲ ਰਿਕਾਰਡ ਰੱਖਣ। ਗਾਹਕਾਂ ਦਾ ਸ਼ਨਾਖਤੀ ਕਾਰਡ, ਮੋਬਾਇਲ ਨੰਬਰ ਅਤੇ ਐਡਰੈੱਸ ਨੋਟ ਕਰੋ। ਹਰ ਮਹੀਨੇ ਪੁਲਿਸ ਸਟੇਸ਼ਨ ‘ਚ ਰਿਕਾਰਡ ਨੋਟ ਕਰਵਾਉ।
-ਖੁੱਲੇਆਮ ਰੇਤ ਦੀ ਢੁਆਈ ‘ਤੇ ਰੋਕ ਲਾ ਦਿੱਤੀ ਹੈ। ਵਾਹਨ ਮਾਲਕਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਰੇਤ ਢੋਣ ਦੇ ਬਾਅਦ ਵਾਹਨ ਨੂੰ ਤਰਪਾਲ ਦੇ ਨਾਲ ਕਵਰ ਕੀਤਾ ਜਾਵੇ ਤਾਂ ਕਿ ਰੇਤ ਪਿੱਛੇ ਜਾ ਰਹੇ ਵਾਹਨਾਂ ‘ਤੇ ਨਾ ਪਵੇ।
-ਕੋਈ ਦੁਕਾਨਦਾਰ ਬਿਨਾ ਆਈ.ਐੱਸ.ਆਈ ਮਾਰਕ ਵਾਲੇ ਹੈਲਮੇਟ ਨਾ ਵੇਚਣ।
-ਮਾਲ ਢੋਣ ਵਾਲੇ ਤਿੰਨ ਪਹੀਆ, ਚਾਰ ਪਹੀਆ ਅਤੇ ਉਸ ਤੋਂ ਜਿਆਦਾ ਪਹੀਆ ਵਾਲੀਆਂ ਗੱਡੀਆਂ ‘ਤੇ ਸਵਾਰੀਆਂ ਨੂੰ ਲਿਆਉਣ ਅਤੇ ਲੈ ਜਾਣ ‘ਤੇ ਰੋਕ ਹੈ।
-ਸ਼ਹਿਰਵਾਸੀ ਘਰਾਂ ‘ਚ ਰੱਖੇ ਨੌਕਰਾਂ, ਕਿਰਾਏਦਾਰਾਂ, ਫੈਕਟਰੀਆਂ ਅਤੇ ਦੁਕਾਨਾਂ ‘ਚ ਰੱਖੇ ਵਰਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਜਰੂਰ ਕਰਵਾਉਣ।