police commissioner warning gamblers: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਦੜਾ-ਸੱਟਾ ਲਾਉਣ ਅਤੇ ਜੂਆ ਖੇਡਣ ਵਾਲਿਆਂ ਤੇ ਲਗਾਮ ਕੱਸਦੇ ਹੋਏ ਪੁਲਿਸ ਕਮਿਸ਼ਨਰ ਵੱਲੋਂ ਨਵਾਂ ਤਰੀਕਾ ਅਪਣਾਇਆ ਗਿਆ ਹੈ, ਜਿਸ ਦਾ ਐਲ਼ਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲ਼ੋਂ ਆਪਣੇ ਅਧਿਕਾਰਤ ਸੋਸ਼ਲ਼ ਮੀਡੀਆ ਪੇਜ ‘ਤੇ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਆਪਣੇ ਫੇਸਬੁੱਕ ਪੇਜ ਰਾਹੀਂ ਜੂਏ ਦਾ ਖੇਡ ਖੇਡਣ ਵਾਲਿਆਂ ਨੂੰ ਵੱਡੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਨਾਜਾਇਜ਼ ਕੰਮ ਛੱਡ ਦਿਓ ਜਾਂ ਫਿਰ ਸ਼ਹਿਰ ਛੱਡ ਦੇਣ। ਸੀ. ਪੀ. ਅਗਰਵਾਲ ਮੁਤਾਬਿਕ ਸ਼ਹਿਰ ‘ਚ ਨਾਜਾਇਜ਼ ਲਾਟਰੀ ਜਾਂ ਫਿਰ ਦੱੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸੇ ਕਾਰਣ ਸਾਰੇ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੀ.ਪੀ. ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਇਲਾਕੇ ‘ਚ ਨਾਜਾਇਜ਼ ਲਾਟਰੀ ਦਾ ਕਾਰੋਬਾਰ ਚੱਲ ਰਿਹਾ ਹੋਵੇਗਾ, ਉਸ ਇਲਾਕੇ ਦਾ ਐੱਸ.ਐੱਚ.ਓ. ਜ਼ਿੰਮੇਵਾਰ ਹੋਵੇਗਾ। ਉੱਥੇ ਹੀ ਜੇਕਰ ਕਿਸੇ ਮੁਲਾਜ਼ਿਮ ਦੀ ਦੱੜਾ-ਸੱਟੇ ਦਾ ਖੇਡ ਖਿਡਾਉਣ ਵਿਚ ਸ਼ਮੂਲੀਅਤ ਪਾਈ ਤਾਂ ਉਸ ‘ਤੇ ਵੀ ਐਕਸ਼ਨ ਹੋਵੇਗਾ।