police preparing pendency cases: ਲੁਧਿਆਣਾ (ਤਰਸੇਮ ਭਾਰਦਵਾਜ)- ਥਾਣਿਆਂ ‘ਚ ਪੈਂਡਿੰਗ ਪਈਆਂ ਸ਼ਿਕਾਇਤਾਂ ਅਤੇ ਇਨਕੁਆਰੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਲੁਧਿਆਣਾ ਪੁਲਿਸ ‘ਨੋ ਯੂਅਰ ਕੇਸ ਸਕੀਮ ਦਾ ਪਾਰਟ 2’ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਲੋਕਾਂ ਨੂੰ ਨਵੇਂ ਅਤੇ ਪੁਰਾਣੇ ਮਾਮਲਿਆਂ ਦੀ ਪੈਂਡੈਂਸੀ ਨੂੰ ਹੱਲ ਕੀਤਾ ਜਾਵੇਗਾ। ਇਸ ਦਾ ਮਕਸਦ ਲੋਕਾਂ ਦੀ ਪਰੇਸ਼ਾਨੀ ਅਤੇ ਮੁਲਾਜ਼ਮਾਂ ਦੀ ਵਰਕਲੋਡ ਘੱਟ ਕਰਨਾ ਹੈ। ਇਸ ਮੁਹਿੰਮ ਤਹਿਤ ਕੁੱਟਮਾਰ, ਲੁੱਟ, ਚੋਰੀ, ਹੱਤਿਆ ਦੀ ਕੋਸ਼ਿਸ਼, ਜ਼ਮੀਨੀ ਵਿਵਾਦ, ਵੁਮੈਨ ਸੈੱਲ ਅਤੇ ਫ੍ਰਾਡ ਦੇ 7 ਹਜ਼ਾਰ ਤੋਂ ਜਿਆਦਾ ਨਵੇਂ-ਪੁਰਾਣੇ ਮਾਮਲੇ ਪੈਂਡਿੰਗ ਚੱਲ ਰਹੇ ਹਨ। ਇਨ੍ਹਾਂ ਦਾ ਸਟੇਟਸ ਜਾਣਨ ਲਈ ਲੋਕ ਥਾਣਿਆਂ ਦੇ ਚੱਕਰ ਕੱਟ ਰਹੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੋਬਾਰਾ ਉਸੇ ਸਿਸਟਮ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ 28 ਥਾਣਿਆਂ ਅਤੇ ਬਾਕੀ ਦੇ ਵਿਭਾਗਾਂ ਨੇ ਰਿਕਾਰਡ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ 21 ਨਵੰਬਰ ਨੂੰ ਸਾਰੇ ਥਾਣਿਆਂ ‘ਚ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਉਸ ਦੀ ਤਸੱਲੀ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਥਾਣਿਆਂ ਅਤੇ ਵਿਭਾਗਾਂ ‘ਚ ਪੈਂਡੈਂਸੀ ਨਾਲ ਨਜਿੱਠਣ ਦੇ ਉਦੇਸ਼ ਨਾਲ 8 ਮਹੀਨੇ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ‘ਨੋ ਯੂਅਰ ਸਕੀਮ’ ਸ਼ੁਰੂ ਕੀਤੀ ਗਈ ਸੀ। ਇਸ ‘ਚ ਪੁਲਿਸ ਨੇ ਪਿਛਲੇ 10 ਸਾਲਾਂ ਤੋਂ ਲਟਕੇ 5 ਹਜ਼ਾਰ ਤੋਂ ਜਿਆਦਾ ਛੋਟੇ-ਵੱਡੇ ਮਾਮਲਿਆਂ ਦੀ ਪੈਂਡੈਂਸੀ ਫਿਰ ਤੋਂ ਵੱਧਣ ਲੱਗੀ ਹੈ ਲਿਹਾਜ਼ਾ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ‘ਚ ਰੱਖਦੇ ਹੋਏ ਦੋਬਾਰਾ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਲੋਕਾਂ ਨੂੰ ਰਾਹਤ ਤਾਂ ਮਿਲੇਗੀ, ਇਸ ਦੇ ਨਾਲ ਹੀ ਪੈਂਡੈਂਸੀ ਵੀ ਖਤਮ ਹੋਵੇਗੀ।
ਇਹ ਵੀ ਪੜ੍ਹੋ– ਇਸ ਗੁਰਸਿੱਖ ਨੇ 3 ਗਰੀਬ ਧੀਆਂ ਤੇ ਮਾਂ ਨੂੰ ਦਿੱਤਾ ਅਜਿਹਾ ਦੀਵਾਲੀ ਤੋਹਫ਼ਾ ਕਿ ਸਾਰਾ ਪਿੰਡ ਵੇਖਦਾ ਰਹਿ ਗਿਆ…!