Poor condition roads samaj sevi: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਅੱਜ ਸਮਾਜ ਸੇਵੀਆਂ ਵੱਲੋਂ ਸੜਕਾਂ ਦੀ ਖਸਤਾ ਹਾਲਾਤ ਨੂੰ ਉਜਾਗਰ ਕਰਨ ਲਈ ਵੱਖਰਾ ਢੰਗ ਅਪਣਾਇਆ ਗਿਆ। ਜਾਣਕਾਰੀ ਮੁਤਾਬਕ ਢੰਡਾਰੀ ਕਲਾਂ ਫੋਕਲ ਪੁਆਇੰਟ ਵਿਖੇ ਸੜਕਾਂ ਦੀ ਖਸਤਾ ਹਾਲਾਤ ਨੂੰ ਬਿਆਨ ਕਰਨ ਲਈ ਸਮਾਜ ਸੇਵੀਆਂ ਵੱਲੋਂ ਸੜਕਾਂ ਤੇ ਪਏ ਟੋਇਆਂ ‘ਚ ਬੂਟੇ ਲਗਾ ਕੇ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਲੰਘਣਾ ਔਖਾ ਹੋ ਗਿਆ ਹੈ।
ਇਸ ਦੌਰਾਨ ਸਮਾਜ ਸੇਵੀ ਅਤੇ ਰਾਹਗੀਰਾਂ ਨੇ ਦੱਸਿਆ ਹੈ ਕਿ ਸੜਕਾਂ ਦੀ ਹਾਲਤ ਖਸਤਾ ਹੈ ਅਤੇ ਜਿਸ ਕਰਕੇ ਉਨ੍ਹਾਂ ਨੂੰ ਇਥੇ ਲੰਘਣਾ ਵੀ ਔਖਾ ਹੈ। ਖਾਸ ਕਰਕੇ ਲੁਧਿਆਣਾ ਜਦੋਂ ਸਮਾਰਟ ਸਿਟੀ ਦੀ ਦੌੜ ‘ਚ ਸ਼ਾਮਿਲ ਹੈ ਤਾਂ ਇਸ ਦੇ ਬਾਵਜੂਦ ਵੀ ਅਜਿਹੇ ਹਾਲਾਤ ਸੜਕਾਂ ਦੇ ਨੇ ਕੇ ਨਿੱਤ ਦਿਨ ਹਾਦਸੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਪ੍ਰਸਾਸ਼ਨ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਉਨ੍ਹਾਂ ਵੱਲੋਂ ਸੜਕਾਂ ਤੇ ਬੂਟੇ ਲਾਏ ਗਏ ਹਨ ਕਿਉਂਕਿ ਸੜਕਾਂ ਤਾਂ ਠੀਕ ਨਹੀਂ ਹੋ ਰਹੀਆਂ ਘੱਟੋ ਘੱਟ ਇੱਥੇ ਬੂਟੇ ਲਾਏ ਜਾਣ। ਦੂਜੇ ਪਾਸੇ ਰਾਹਗੀਰਾਂ ਨੇ ਵੀ ਕਿਹਾ ਕਿ ਸੜਕਾਂ ਦੇ ਹਾਲਤ ਕਾਫੀ ਖਸਤਾ ਹਨ।