poppy supplied smugglers arrested: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਅਫੀਮ ਸਪਲਾਈ ਦਾ ਵੱਡਾ ਨੈੱਟਵਰਕ ਤੋੜਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਨਿਊ ਗੁਰੂਨਾਨਕਪੁਰਾ ਦੇ ਜਗਤਾਰ ਸਿੰਘ ਅਤੇ ਮਾਛੀਵਾੜਾ ਦੇ ਗੁਰਦੀਪ ਸਿੰਘ ਦੇ ਨਾਂ ਨਾਲ ਹੋਈ ਹੈ, ਜਿਨ੍ਹਾਂ ਤੋਂ ਸਾਢੇ 5 ਕਿਲੋਂ ਅਫੀਮ ਅਤੇ ਇਨੋਵਾ ਗੱਡੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਪੁਲਿਸ ਨੇ ਤਿਕੋਣੀ ਪਾਰਕ ‘ਚ ਨਾਕਾਬੰਦੀ ਕਰਕੇ ਇਨੋਵਾ ਸਵਾਰ ਜਗਤਾਰ ਅਤੇ ਗੁਰਦੀਪ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਅਤੇ ਤਲਾਸ਼ੀ ਲਈ ਤਾਂ ਗੱਡੀ ‘ਚੋਂ ਅਫੀਮ ਬਰਾਮਦ ਕੀਤੀ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ।
ਮਾਹਰਾਂ ਮੁਤਾਬਕ ਜਾਂਚ ‘ਚ ਪਤਾ ਲੱਗਿਆ ਹੈ ਕਿ ਮੁਲਜ਼ਮ ਯੂ.ਪੀ ਤੋਂ ਅਫੀਮ ਲਿਆਉਂਦੇ ਸੀ ਜੋ ਕਿ ਉਨ੍ਹਾਂ ਨੂੰ ਇਕ ਤੋਂ ਡੇਢ ਲੱਖ ਰੁਪਏ ‘ਚ ਮਿਲਦੀ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਦੇ ਲੋਕਲ ਤਸਕਰਾਂ ਨੂੰ ਸਪਲਾਈ ਕਰਦੇ ਸੀ। ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਪੁਲਿਸ ਨੇ 2 ਥਾਵਾਂ ‘ਤੇ ਛਾਪੇਮਾਰੀ ਕਰਦਿਆਂ ਹੋਇਆ 3 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੌਣੇ ਸੱਤ ਕਿਲੋਂ ਅਫੀਮ ਬਰਾਮਦ ਕੀਤੀ ਗਈ ਹੈ।
ਇਹ ਵੀ ਦੇਖੋ–