ppcb team dyeing industries: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਕ ਟੀਮ ਨੇ ਕਈ ਡਾਇੰਗ ਯੂਨਿਟਾਂ ਦਾ ਦੌਰਾਂ ਕੀਤਾ। ਪੀ.ਪੀ.ਸੀ.ਬੀ ਦੇ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ ਨੇ ਦੱਸਿਆ ਕਿ ਟੀਮ ਨੇ ਇਸ ਦੌਰਾਨ ਇਕ ਉਦਯੋਗ ਐੱਮ.ਐੱਸ ਪਰਫੈਕਟ ਡਾਇੰਗ, ਫੇਜ-8, ਫੋਕਲ ਪੁਆਇੰਟ ਲੁਧਿਆਣਾ ਦਾ ਇਫਲੂਐਂਟ ਟਰੀਟਮੈਂਟ ਪਲਾਂਟ ਚਾਲੂ ਨਹੀਂ ਕਰ ਸਕੇ ਅਤੇ ਡਾਇੰਗ ਦਾ ਰੰਗਦਾਰ ਪਾਣੀ ਬਿਨਾ ਟਰੀਟਮੈਂਟ ਦੇ ਸਿੱਧੇ ਸੀਵਰੇਜ ‘ਚ ਡਿੱਗਦਾ ਹੋਇਆ ਫੜਿਆ ਗਿਆ।
ਇਸ ਤੋਂ ਇਲਾਵਾ ਉੱਥੇ ਪਹਿਲੀ ਮੰਜ਼ਿਲ ‘ਤੇ ਇਹ ਵੀ ਮਿਲਿਆ ਹੈ ਕਿ ਬਿਨ੍ਹਾਂ ਟਰੀਟਮੈਂਟ ਦੇ ਅਣਅਧਿਕਾਰਤ ਆਊਟਲੈੱਟ ਰਾਹੀਂ ਪਾਣੀ ਸਿੱਧਾ ਸੀਵਰੇਜ ‘ਚ ਉਤਾਰਿਆ ਜਾ ਰਿਹਾ ਸੀ। ਇਸ ਦੌਰਾਨ ਟੀਮ ਵੱਲੋਂ ਉੱਥੋ ਸੈਂਪਲ ਲਏ ਕੇ ਜਾਂਚ ਲਈ ਅੱਗੇ ਭੇਜਿਆ ਗਿਆ ਹੈ ਅਤੇ ਇਨ੍ਹਾਂ ਯੂਨਿਟ ‘ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।