pregnant women birth twins park hospital: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ‘ਸਵੱਛ ਭਾਰਤ ਤੇ ਤੰਦਰੁਸਤ ਪੰਜਾਬ‘ ਦਾ ਨਾਅਰਾ ਦਿੰਦਿਆਂ ਸਰਕਾਰਾਂ ਥੱਕਦੀਆਂ ਨਹੀਂ ਪਰ ਇਸ ਦੇ ਚੱਲਦਿਆਂ ਡਾਕਟਰਾਂ ਦੀ ਲਾਪਰਵਾਹੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਰੂਹ ਨੂੰ ਕੰਬਾ ਰਿਹਾ ਹੈ। ਘਟਨਾ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਹੈ।ਇੱਥੇ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਲਈ ਉਸ ਦਾ ਪਤੀ ਲੈ ਕੇ ਆਉਂਦਾ ਹੈ ਪਰ ਡਾਕਟਰਾਂ ਵੱਲੋਂ ਗਰਭਵਤੀ ਔਰਤ ਦਾ ਦੂਜੇ ਹਸਪਤਾਲ ਤੋਂ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ, ਪਰ ਡਾਕਟਰਾਂ ਦੀ ਮੂਰਖਤਾ ਤਾਂ ਦੇਖੋ ਗਰਭਵਤੀ ਔਰਤ ਨੂੰ ਦੂਜੇ ਹਸਪਤਾਲ ਲਿਜਾਣ ਲਈ ਨਾ ਤਾਂ ਸਟ੍ਰੈਚਰ ਦਿੱਤਾ ਜਾਂਦਾ ਹੈ ਅਤੇ ਨਾ ਹੀ ਐਬੂਲੈਂਸ, ਇੰਨਾ ਹੀ ਨਹੀਂ ਗਰਭਵਤੀ ਮਹਿਲਾ ਦਾ ਪਤੀ ਹਾਲੇ ਉਸ ਨੂੰ ਸਿਵਲ ਹਸਪਤਾਲ ਤੋਂ ਬਾਹਰ ਪਾਰਕ ਤੱਕ ਹੀ ਲੈ ਕੇ ਜਾਂਦਾ ਹ ਤਾਂ ਉਸ ਔਰਤ ਦੀ ਹਾਲਤ ਵਿਗੜ ਜਾਂਦੀ ਹੈ, ਜਿਸ ਸਬੰਧੀ ਔਰਤ ਦਾ ਪਤੀ ਡਾਕਟਰਾਂ ਨਾਲ ਗੱਲ ਕਰਨ ਆਉਂਦਾ ਹੈ ਪਰ ਇਸ ਦੌਰਾਨ ਔਰਤ ਹਸਪਤਾਲ ਦੇ ਪਾਰਕ ‘ਚ ਜੁੜਵਾ ਬੱਚਿਆ ਨੂੰ ਜਨਮ ਦੇ ਚੁੱਕੀ ਸੀ ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਕਹਿਣ ਦੇ ਬਾਵਜੂਦ ਨਾ ਤਾਂ ਡਾਕਟਰ ਪਹੁੰਚਦਾ ਹੈ ਅਤੇ ਨਾ ਹੀ ਸਟਾਫ ਨਰਸ ਪਹੁੰਚਦੀ ਹੈ ਫਿਲਹਾਲ ਔਰਤ ਦੀ ਹਾਲਤ ਹਾਲ ਦੀ ਘੜੀ ਠੀਕ ਦੱਸੀ ਜਾ ਰਹੀ ਹੈ ਜਿਸ ਨੂੰ ਸਿਵਲ ਹਸਪਤਾਲ ‘ਚ ਹੀ ਰੱਖਿਆ ਗਿਆ ਹੈ ਪਰ ਜੁੜਵਾਂ ਬੱਚਿਆਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਲੁਧਿਆਣਾ ਦੇ ਧੂਰੀ ਲਾਈਨ ਦਾ ਰਹਿਣ ਵਾਲਾ ਸੰਤੋਸ਼ ਕੁਮਾਰ ਆਪਣੀ ਪਤਨੀ ਉਮਾ ਨੂੰ ਲੈ ਕੇ ਸਿਵਲ ਹਸਪਤਾਲ ਆਇਆ ਸੀ। ਉਸ ਦੀ ਪਤਨੀ ਗਰਭਵਤੀ ਹੈ ਅਤੇ ਉਸ ਦਾ ਇਲਾਜ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ।ਉਹ ਬੀਤੇ ਦਿਨ ਕਰੀਬ 4 ਵਜੇ ਆਪਣੀ ਪਤਨੀ ਨੂੰ ਦਾਖ਼ਲ ਕਰਵਾਉਣ ਲਈ ਲਿਆਇਆ ਸੀ ਪਰ ਸੰਤੋਸ਼ ਦਾ ਕਹਿਣਾ ਹੈ ਕਿ ਹਸਪਤਾਲ ਦੇ ਸਟਾਫ਼ ਨੇ ਕਿਹਾ ਕਿ ਅਜੇ ਡਲਿਵਰੀ ਦਾ ਸਮਾਂ ਨੇੜੇ ਨਹੀਂ। ਇਸ ਲਈ ਉਹ ਆਪਣੀ ਪਤਨੀ ਨੂੰ ਵਾਪਸ ਘਰ ਲੈ ਜਾਵੇ। ਸੰਤੋਸ਼ ਮੁਤਾਬਕ ਉਸ ਨੇ ਕਿਹਾ ਵੀ ਸੀ ਕਿ ਉਸ ਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਛਾਤੀ ’ਚ ਵੀ ਦਰਦ ਹੋ ਰਿਹਾ ਹੈ। ਫਿਰ ਸਟਾਫ਼ ਦੀ ਇਕ ਨਰਸ ਬੋਲੀ ਕਿ ਉਹ ਸੀ.ਐੱਮ.ਸੀ. ਹਸਪਤਾਲ ਤੋਂ ਇਕੋ ਕਰਵਾ ਕੇ ਲੈ ਕੇ ਆਵੇ। ਉਸ ਨੇ ਅੰਦਰ ਬੈਠੇ ਗਾਰਡ ਤੋਂ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੀ ਮੰਗ ਕੀਤੀ ਸੀ ਪਰ ਉਸ ਨੇ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਪੈਦਲ ਹੀ ਪਤਨੀ ਉਮਾ ਨੂੰ ਲੈ ਕੇ ਬਾਹਰ ਆਇਆ। ਇਸੇ ਦੌਰਾਨ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਅਤੇ ਉਹ ਪਾਰਕ ’ਚ ਲੇਟ ਕੇ ਚੀਕਣ ਲੱਗੀ। ਉਸੇ ਦੌਰਾਨ ਉਸ ਦੀ ਪਤਨੀ ਦੀ ਡਿਲੀਵਰੀ ਹੋ ਗਈ।ਸੰਤੋਸ਼ ਦਾ ਕਹਿਣਾ ਹੈ ਕਿ ਇਹ ਸਭ ਹਸਪਤਾਲ ਦੀ ਲਾਪਰਵਾਹੀ ਨਾਲ ਹੋਇਆ ਹੈ।
ਇਹ ਵੀ ਦੇਖੋ—