property dealer family members murder: ਲੁਧਿਆਣਾ (ਤਰਸੇਮ ਭਾਰਦਵਾਜ): ਸ਼ਹਿਰ ‘ਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ, ਜਦੋਂ ਇੱਥੇ ਵਿਅਕਤੀ ਵੱਲੋਂ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਫਿਲਹਾਲ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ‘ਤੇ ਫਰਾਰ ਹੋ ਗਿਆ।
ਦੱਸਣਯੋਗ ਹੈ ਕਿ ਇਹ ਮਾਮਲਾ ਸ਼ਹਿਰ ਦੇ ਪੀ.ਏ.ਯੂ. ਅਧੀਨ ਪੈਂਦੇ ਮਯੂਰ ਵਿਹਾਰ ਇਲਾਕੇ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰਾਪਰਟੀ ਡੀਲਰ ਵੱਲੋਂ ਆਪਣੀ ਪਤਨੀ, ਧੀ, ਪੁੱਤਰ ਅਤੇ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਘਟਨਾ ਦਾ ਪਤਾ ਉਦੋ ਲੱਗਿਆ ਜਦੋਂ ਮੁਲਜ਼ਮ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਕੋਈ ਆਇਆ ਪਰ ਕਾਫੀ ਸਮਾਂ ਦਰਵਾਜ਼ਾ ਖੜਕਾਉਣ ਅਤੇ ਡੋਰ ਬੈੱਲ ਵਜਾਉਣ ਦੇ ਬਾਵਜੂਦ ਕੋਈ ਬਾਹਰ ਨਾ ਨਿਕਲਿਆ, ਉਸ ਸਮੇਂ ਮੁਹੱਲੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ।ਪੁਲਿਸ ਨੇ ਜਦੋਂ ਅੰਦਰ ਦੇਖਿਆ ਤਾਂ 4 ਲੋਕਾਂ ਦੀ ਲਹੂ-ਲੁਹਾਨ ਹੋਈਆਂ ਲਾਸ਼ਾਂ ਪਈਆਂ ਸੀ। ਮੁਲਜ਼ਮ ਨੇ ਇਹ ਵਾਰਦਾਤ ਨੂੰ ਸਵੇਰੇਸਾਰ ਹੀ ਅੰਜ਼ਾਮ ਦਿੱਤਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸੀ. ਸੀ.ਟੀ.ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਇਹ ਵੀ ਦੇਖੋ–