Punjabi singer raped financier Ludhiana ਲੁਧਿਆਣਾ, (ਤਰਸੇਮ ਭਾਰਦਵਾਜ)-ਦੇਸ਼ ਭਰ ਔਰਤਾਂ ਨਾਲ ਹੋ ਰਹੇ ਜਬਰ-ਜ਼ਿਨਾਹ ਵਰਗੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ।ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਅਤੇ ਜਬਰ-ਜ਼ਿਨਾਹ ਬਹੁਤ ਵੱਧ ਚੁੱਕੇ ਹਨ।ਪੰਜਾਬੀ ਇੰਡਸਟਰੀ ਕਹੇ ਜਾਣ ਵਾਲੇ ਲੁਧਿਆਣਾ ਜ਼ਿਲੇ ‘ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।ਜਿਥੇ ਗਾਣਿਆਂ ਨੂੰ ਪ੍ਰਮੋਟ ਕਰਨ ਦੇ ਨਾਮ ‘ਤੇ ਇੱਕ ਫਾਈਨਾਂਸਰ ਵਲੋਂ ਮਸ਼ਹੂਰ ਗਾਇਕਾ ਨਾਲ ਜਬਰ ਜ਼ਿਨਾਹ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੀੜਤ ਗਾਇਕਾ ਨੂੰ ਫਾਈਨਾਂਸਰ ਦੇ ਦਫਤਰ ਛੱਡਣ ਵਾਲਾ ਉਸਦਾ ਸਾਥੀ ਗਾਇਕ ਸੀ।ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਉਕਤ ਗਾਇਕ ਅਤੇ ਫਾਈਨਾਂਸਰ ਵਿਰੁੱਧ ਜਬਰ ਜ਼ਿਨਾਹ ਅਤੇ ਅਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆਂ ਹੈ।ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰ.-8 ਦੇ ਮੁਖੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਲੈਂਦਿਆਂ ਹੋਏ ਪੁਲਸ ਨੇ ਤੁਰੰਤ ਐੱਫ.ਆਈ.ਆਰ.ਦਰਜ ਕੀਤੀ ਅਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਉਕਤ ਦੋਸ਼ੀ ਦੀ ਪਛਾਣ ਗਾਇਕ ਰਾਜੂ ਮਾਨ ਵਜੋਂ ਹੋਈ ਹੈ।ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਮੁਖ ਦੋਸ਼ੀ ਦੀ ਭਾਲ ਜਾਰੀ ਹੈ।