Pyal constituency polling votes: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਜ਼ਿਲ੍ਹੇ ਭਰ ‘ਚ ਨਗਰ ਕੌਂਸਲ ਦੀਆਂ ਚੋਣਾਂ ਲਈ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਈ, ਮਿਲੀ ਜਾਣਕਾਰੀ ਮੁਤਾਬਕ 4 ਵਜੇ ਤੱਕ 68.92 ਫੀਸਦੀ ਵੋਟਿੰਗ ਹੋਈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜ਼ਿਲ੍ਹੇ ‘ਚ ਸਭ ਤੋਂ ਜਿਆਦਾ ਵੋਟਿੰਗ ਨਗਰ ਕੌਂਸਲ ਪਾਇਲ ‘ਚ ਹੋਈ, ਪਾਇਲ ‘ਚ 4 ਵਜੇ ਤੱਕ ਸਭ ਤੋਂ ਜਿਆਦਾ 83.09, ਦੋਰਾਹਾ ‘ਚ 74.43 ਫੀਸਦੀ ਵੋਟਿੰਗ ਹੋਈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਸ਼ਾਂਤੀਪੂਰਨ ਵੋਟਿੰਗ ਹੋਈ ਜਦਕਿ ਖੰਨਾ ਅਤੇ ਜਗਰਾਓ ‘ਚ ਵਿਵਾਦਪੂਰਨ ਜਾਣਕਾਰੀ ਸਾਹਮਣੇ ਆਈ ਹੈ। ਖੁਲਾਸਾ ਹੋਇਆ ਹੈ ਕਿ ਖੰਨਾ ‘ਚ ਅਕਾਲੀ ਦਲ ਅਤੇ ਕਾਂਗਰਸੀ ਦਲ ਆਹਮੋ-ਸਾਹਮਣੇ ਵੀ ਹੋ ਗਏ ਅਤੇ ਪੁਲਿਸ ਨੇ ਅਕਾਲੀ ਦਲ ਦੇ ਦਫਤਰ ‘ਚ ਦਾਖਲ ਹੋ ਕੇ ਵਰਕਰਾਂ ‘ਤੇ ਲਾਠੀਚਾਰਜ ਤੱਕ ਕੀਤਾ ਹੈ, ਜਿਸਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਦੇਖੋ–