Rain in Punjab : ਪੰਜਾਬ ਭਰ ‘ਚ ਭਖਦੀ ਗਰਮੀ ਅਤੇ ਹੁੰਮਸ ਭਰੇ ਮੌਮਸ ਨੇ ਲੋਕਾਂ ਦੀ ਹਾਲਤ ਹਾਲੋ-ਬੇਹਾਲ ਕੀਤੀ ਹੋਈ ਹੈ।ਗਰਮੀ ਕਾਰਨ ਸਾਰੇ ਪਾਸੇ ਪੰਛੀ, ਜਾਨਵਰ, ਇਨਸਾਨ ਪ੍ਰੇਸ਼ਾਨ ਹਨ।ਜਾਣਕਾਰੀ ਮੁਤਾਬਕ ਮੌਸਮ ਵਿਭਾਗ ਚੰਡੀਗੜ੍ਹ ਵਲੋਂ ਵਿਸ਼ੇਸ਼ ਚਿਤਾਵਨੀ ਦਿੱਤੀ ਗਈ ਹੈ ਕਿ ਅੱਜ ਭਾਵ ਸ਼ਨੀਵਾਰ ਤੋਂ ਪੰਜਾਬ ‘ਚ ਹਨ੍ਹੇਰੀ ਚੱਲਣ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਜ਼ਿਲਾ ਲੁਧਿਆਣਾ ‘ਚ ਅੱਜ ਸਵੇਰੇ ਹਲਕੀ ਕਿਣਮਿਣ ਹੋਈ ਸੀ ਪਰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ।ਦੱਸਣਯੋਗ ਹੈ ਕਿ ਮੌਸਮ ਵਿਭਾਗ ਅਨੁਸਾਰ 8 ਅਗਸਤ ਭਾਵ ਅੱਜ ਤੋਂ 11 ਅਗਸਤ ਤੱਕ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਹਨ੍ਹੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਜਾਣਕਾਰੀ ਦੱਸਿਆ ਕਿ ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ,ਜਲੰਧਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਜ਼ਿਲਿਆਂ ਤੋਂ ਇਲਾਵਾ ਕੈਥਲ, ਜੀਂਦ, ਪੰਚਕੂਲਾ, ਅੰਬਾਲਾ, ਹਿਸਾਰ, ਆਦਿ ‘ਚ ਮਾਨਸੂਨ ਵਰਸੇਗਾ।ਜਿਸਦੇ ਮੱਦੇਨਜ਼ਰ ਲੋਕਾਂ ਨੂੰ ਭਖਦੀ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੇਗੀ।