ਲੁਧਿਆਣਾ-(ਤਰਸੇਮ ਭਾਰਦਵਾਜ) : ਪਿਛਲੇ ਦਿਨੀਂ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 133 ਲੋਕਾਂ ਦੀ ਮੌਤ ਹੋ ਗਈ ਸੀ।ਇਸ ਮਾਮਲੇ ‘ਚ ਫੜੇ ਗਏ ਲੁਧਿਆਣਾ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਅਤੇ ਬਾਕੀ ਦੇ 9 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।ਜਿਥੇ ਪੁਲਸ ਨੇ ਕਈ ਦੋਸ਼ੀਆਂ ਨੂੰ 3 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।ਜਿਸ ‘ਚ
ਪੁਲਸ ਡੇਰਾ ਬੱਸੀ ਤੋਂ ਮਿਲੇ 1 ਹਜ਼ਾਰ ਡ੍ਰੰਮਾਂ ਦੀ ਜਾਂਚ ਦੋਸ਼ੀਆਂ ਨੂੰ ਨਾਲ ਜੋੜ ਕੇ ਕਰ ਰਹੀ ਹੈ।
ਐੱਸ. ਐੱਚ. ਓ. ਥਾਣਾ ਤਰਸਿੱਕਾ ਅੰਮ੍ਰਿਤਸਰ ਰੂਰਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਅਤੇ ਕੈਮੀਕਲ ਦੀ ਜਾਂਚ ਦੇ ਸੰਬੰਧ ‘ਚ ਰਿਮਾਂਡ ਮੰਗਿਆ ਗਿਆ ਸੀ।ਇਸਤੋਂ ਇਲਾਵਾ ਦੋਸ਼ੀ ਦੇ ਗੋਦਾਮ ਤੋਂ ਜੋ ਡ੍ਰਮ ਮਿਲੇ ਸੀ, ਉਨ੍ਹਾਂ ਨੂੰ ਵੀ ਜਾਂਚ ਲਈ ਭੇਜਿਆ ਜਾਵੇਗਾ।ਕਿਉਂਕਿ ਡੇਰਾ ਬੱਸੀ ‘ਚ ਜੋ ਡ੍ਰੰਮ ਮਿਲੇ, ਉਹ ਵੀ ਅਜਿਹੇ ਹੀ ਸਨ।
ਹੁਣ ਤਕ ਦੀ ਜਾਂਚ ‘ਚ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਪਰ ਮਾਮਲਾ ਬਹੁਤ ਵੱਡਾ ਹੋਣ ਕਰਕੇ ਹਰ ਫੈਕਟ ਨੂੰ ਕ੍ਰਾਸ ਚੈੱਕ ਕੀਤਾ ਜਾ ਰਿਹਾ ਹੈ।ਹੁਣ ਪੁਲਸ ਦੋਸ਼ੀਆ ਨੂੰ ਲੈ ਕੇ ਡੇਰਾ ਬੱਸੀ ਜਾਵੇਗੀ ਅਤੇ 14 ਅਗਸਤ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।